SIKHS FROM INDIA
waheguru ji.....


A SITE FOR SIKHISM RISE AND IMPROVMENT
 
HomeHome  PortalPortal  CalendarCalendar  FAQFAQ  SearchSearch  MemberlistMemberlist  UsergroupsUsergroups  RegisterRegister  Log inLog in  

Share | 
 

 ਅੰਧ-ਵਿਸ਼ਵਾਸ

Go down 
AuthorMessage
perminder singh

avatar

Posts : 62
Points : 113
Reputation : 1
Join date : 2012-10-03

PostSubject: ਅੰਧ-ਵਿਸ਼ਵਾਸ    Wed Jan 23, 2013 12:18 pm

ਅੰਧ-ਵਿਸ਼ਵਾਸ ਸਦੀਆਂ ਤੋਂ ਮਾਨਵ-ਮਾਨਸਿਕਤਾ ਨੂੰ ਖੋਖਲਾ ਕਰਕੇ ਸਮਾਜ ਦੇ ਵਿਕਾਸ 'ਚ ਅੜਿੱਕਾ ਪਾਉਂਦਾ ਆਇਆ ਹੈ। ਖਾਸ ਤੌਰ 'ਤੇ ਭਾਰਤ 'ਚ ਕੁਝ ਲੋਕਾਂ ਨੇ ਪੇਟ ਪਾਲਣ ਲਈ ਘੱਟ ਪੜ੍ਹੇ ਅਤੇ ਦੱਬੇ-ਕੁਚਲੇ ਲੋਕਾਂ ਦੇ ਪੈਰਾਂ 'ਚ ਅੰਧਵਿਸ਼ਵਾਸ ਦੀਆਂ ਅਜਿਹੀਆਂ ਬੇੜੀਆਂ ਪਾ ਦਿੱਤੀਆਂ ਕਿ ਇਨ੍ਹਾਂ ਨੂੰ 21ਵੀਂ ਸਦੀ ਦੀ ਲਾਸਾਨੀ ਤਰੱਕੀ ਵੀ ਕੱਟ ਨਹੀਂ ਸਕੀ। ਅੰਧਵਿਸ਼ਵਾਸ ਦੇ ਸਾਗਰ 'ਚ ਪੜ੍ਹਿਆ-ਲਿਖਿਆ ਮਾਡਰਨ ਵਰਗ ਵੀ ਤਾਰੀਆਂ ਲਾ ਰਿਹਾ ਹੈ। ਅੰਧਵਿਸ਼ਵਾਸ ਦੇ ਹੜ੍ਹ 'ਚ ਹੜ੍ਹੇ ਲੋਕਾਂ ਨੂੰ ਕੋਈ ਵੀ ਗਿਆਨ, ਚਾਹੇ ਉਹ ਅਧਿਆਤਮਿਕ ਹੋਵੇ ਜਾਂ ਤਰਕਸ਼ੀਲ, ਇਸ ਅੰਧਕਾਰ 'ਚੋਂ ਕੱਢਣ ਲਈ ਨਾਕਾਫ਼ੀ ਸਿੱਧ ਹੋ ਰਿਹਾ ਹੈ। ਦੇਸ਼ ਦੇ ਦੂਰ-ਦੁਰਾਡੇ ਖੇਤਰਾਂ 'ਚ ਹਸਪਤਾਲ ਤਾਂ ਸੈਂਕੜੇ ਮੀਲਾਂ ਤੱਕ ਨਜ਼ਰ ਨਹੀਂ ਆਉਂਦਾ ਪਰ ਅੰਧ-ਵਿਸ਼ਵਾਸ ਦਾ ਡੇਰਾ ਫਰਲਾਂਗ ਦੀ ਦੂਰੀ 'ਤੇ ਹੀ ਮਿਲ ਜਾਂਦਾ ਹੈ। ਲੋਕ ਪਾਖੰਡਵਾਦ ਦੀ ਭੇਟ ਚੜ੍ਹ ਕੇ ਆਪਣਾ ਮਾਨਸਿਕ, ਆਰਥਿਕ ਅਤੇ ਸਰੀਰਕ ਸ਼ੋਸ਼ਣ ਕਰਵਾ ਰਹੇ ਹਨ। ਇਸ ਮਾਮਲੇ 'ਚ ਪੰਜਾਬ ਦੀ ਸਥਿਤੀ ਹਰ ਗੁਜ਼ਰਦੇ ਪਲ ਨਾਲ ਗੰਭੀਰ ਹੁੰਦੀ ਜਾ ਰਹੀ ਹੈ।


ਇਥੇ ਆਵਾਮ ਕਿਸ ਕਦਰ ਅੰਧਵਿਸ਼ਵਾਸ ਦੀ ਦਲਦਲ 'ਚ ਧੱਸਿਆ ਹੋਇਆ ਹੈ, ਇਸ ਦਾ ਗਿਆਨ ਥਾਂ-ਥਾਂ ਰੁੱਖਾਂ ਥੱਲੇ ਬਣੀਆਂ ਪੂਜਨੀਕ ਥਾਵਾਂ 'ਤੇ ਬਲਦੇ ਚਿਰਾਗਾਂ ਅਤੇ ਗਲੀ-ਗਲੀ ਬਣੇ ਡੇਰਿਆਂ 'ਚ ਲੱਗਣ ਵਾਲੀਆਂ ਚੌਂਕੀਆਂ 'ਚ ਜੁਟਦੀ ਅਥਾਹ ਭੀੜ ਨੂੰ ਦੇਖ ਕੇ ਹੋ ਜਾਂਦਾ ਹੈ। ਦੁੱਖਾਂ ਤੋਂ ਨਿਜਾਤ ਪਾਉਣ ਲਈ ਲੋਕ ਦਰੱਖਤਾਂ ਨੂੰ ਪੂਜ ਰਹੇ ਹਨ ਤੇ ਡੇਰਿਆਂ 'ਚ 'ਨਕਲੀ ਰੱਬਾਂ' ਸਾਹਮਣੇ ਮੱਥੇ ਰਗੜ ਕੇ ਆਰਥਿਕ ਛਿੱਲ ਲੁਹਾ ਰਹੇ ਹਨ। ਪਿੰਡਾਂ ਦੀ ਕੋਈ ਸੜਕ, ਕੋਈ ਅਜਿਹਾ ਰਾਹ ਨਹੀਂ ਹੈ, ਜਿਥੇ ਰੁੱਖਾਂ ਥੱਲੇ ਬਣੀਆਂ ਥਾਵਾਂ 'ਤੇ ਲੋਕਾਂ ਦੀ ਅੰਨ੍ਹੀ ਆਸਥਾ ਦਾ ਤਮਾਸ਼ਾ ਨਾ ਹੁੰਦਾ ਹੋਵੇ। ਘਰ 'ਚ ਕਲੇਸ਼ ਹੋਵੇ, ਬੱਚਾ ਬਿਮਾਰ ਹੋਵੇ, ਕੋਈ ਮੁਕੱਦਮਾ ਪਿਆ ਹੋਵੇ, ਫ਼ਸਲ ਘੱਟ ਹੋਈ ਹੋਵੇ, ਬੀਬੀਆਂ ਅਤੇ ਬੀਬੇ ਨਾਰੀਅਲ, ਧਾਗਾ, ਸਿੰਦੂਰ, ਚੂੜੀਆਂ ਆਦਿ ਸਮੱਗਰੀ ਥਾਲ 'ਚ ਸਜਾ ਕੇ ਦਰੱਖਤਾਂ ਥੱਲੇ ਬਣੀਆਂ ਥਾਵਾਂ 'ਤੇ ਮੂੰਹ ਹਨੇਰੇ ਪਹੁੰਚ ਕੇ ਆਪਣੇ ਵੱਡੀ ਗੋਗੜ ਵਾਲੇ ਬਾਬੇ ਦੇ ਦੱਸੇ ਟੋਟਕੇ ਮੁਤਾਬਕ ਅੰਧਵਿਸ਼ਵਾਸ ਦਾ ਮੁਜ਼ਾਹਰਾ ਕਰਕੇ ਘਰ ਪਰਤ ਆਉਂਦੇ ਹਨ।


ਲੋਕਾਂ ਦੀ ਮਾਨਸਿਕਤਾ 'ਤੇ ਅੰਧਵਿਸ਼ਵਾਸ ਨੇ ਇਸ ਕਦਰ ਕਬਜ਼ਾ ਕੀਤਾ ਹੋਇਆ ਹੈ ਕਿ ਹਰ ਸਾਲ ਕਰੋੜਾਂ ਰੁਪਿਆ ਜਾਦੂ-ਟੂਣਿਆਂ ਅਤੇ 'ਨਕਲੀ ਭਗਵਾਨਾਂ' ਨੂੰ ਖੁਸ਼ ਕਰਨ 'ਤੇ ਰੁੜ੍ਹ ਜਾਂਦਾ ਹੈ। ਆਲਮ ਇਹ ਹੈ ਕਿ ਲੋਕ ਪਾਖੰਡ ਦੇ ਡੇਰਿਆਂ ਦੇ ਨਾਂਅ ਜ਼ਮੀਨਾਂ ਕਰਵਾ ਰਹੇ ਹਨ। ਪਾਖੰਡ 'ਚ ਅੰਨ੍ਹੇ ਹੋਏ ਲੋਕ ਡੇਰੇਦਾਰਾਂ ਨੂੰ ਆਰਾਮਦਾਇਕ ਗੱਡੀਆਂ ਲੈ ਕੇ ਦੇ ਰਹੇ ਹਨ, ਜਿਨ੍ਹਾਂ 'ਤੇ ਲਾਲ ਬੱਤੀਆਂ ਡੇਰਿਆਂ ਦੇ ਸਿਆਸੀ ਪੈਰੋਕਾਰ ਲਵਾ ਰਹੇ ਹਨ। ਥੱਬਿਆਂ ਨਾਲ ਪੈਸਾ ਉਜਾੜ ਕੇ 'ਗਾਹਕ' ਨੂੰ ਫ਼ਾਇਦਾ ਪਹੁੰਚੇ ਜਾਂ ਨਾ ਪਰ ਡੇਰੇਦਾਰਾਂ ਦੀ ਪਹੁੰਚ ਇਸ ਪੈਸੇ ਨਾਲ ਉੱਚੀ ਤੋਂ ਉੱਚੀ ਹੁੰਦੀ ਜਾ ਰਹੀ ਹੈ। ਡੇਰੇਦਾਰਾਂ ਨੂੰ ਮੋਟੀ ਮਲਾਈ ਛਕਦਿਆਂ ਦੇਖ ਵੱਡੇ ਪੱਧਰ 'ਤੇ ਪੇਂਡੂ ਲੋਕਾਂ ਨੇ ਵੀ ਇਸ 'ਰੰਗੀਨ' ਕਿੱਤੇ ਨੂੰ ਅਪਣਾ ਲਿਆ ਹੈ। ਪਾਖੰਡਵਾਦ ਦੇ ਪੇਸ਼ੇ ਨੂੰ ਚੁਣਨ ਵਾਲੇ ਲੋਕਾਂ 'ਚ ਮਹਿਲਾਵਾਂ ਦੀ ਗਿਣਤੀ ਵੀ ਪੁਰਸ਼ ਬਾਬਿਆਂ ਤੋਂ ਘੱਟ ਨਹੀਂ ਹੈ। ਆਪਣੇ ਘਰਾਂ 'ਚ 'ਮਿੰਨੀ ਡੇਰੇ' ਬਣਾ ਕੇ ਚੌਕੀਆਂ ਦੇਣ ਵਾਲਿਆਂ ਦਾ ਗ੍ਰਾਫ਼ ਪੰਜਾਬ ਅੰਦਰ ਏਨੀ ਤੇਜ਼ੀ ਨਾਲ ਵਧਿਆ ਹੈ ਕਿ ਪਿੰਡਾਂ 'ਚ ਕਰਿਆਨੇ ਦੀਆਂ ਦੁਕਾਨਾਂ ਨਾਲੋਂ ਚੌਕੀਆਂ ਦੇਣ ਵਾਲੇ ਬਾਬਿਆਂ ਦੀਆਂ ਗੱਦੀਆਂ ਜ਼ਿਆਦਾ ਹੋ ਗਈਆਂ ਹਨ।
Back to top Go down
View user profile
 
ਅੰਧ-ਵਿਸ਼ਵਾਸ
Back to top 
Page 1 of 1

Permissions in this forum:You cannot reply to topics in this forum
SIKHS FROM INDIA :: SIKH NEWS :: Karamkand Te Parampra-
Jump to: