SIKHS FROM INDIA
waheguru ji.....


A SITE FOR SIKHISM RISE AND IMPROVMENT
 
HomeHome  PortalPortal  CalendarCalendar  FAQFAQ  SearchSearch  MemberlistMemberlist  UsergroupsUsergroups  RegisterRegister  Log inLog in  

Share | 
 

 noujwana nu balan vamg vartan di tak ch..

Go down 
AuthorMessage
gurmit kaur mit

avatar

Posts : 199
Points : 499
Reputation : 2
Join date : 2012-09-29
Age : 61
Location : new delhi

PostSubject: noujwana nu balan vamg vartan di tak ch..   Wed Nov 12, 2014 10:05 am

[You must be registered and logged in to see this image.]

ਬਾਦਲ ਸਰਕਾਰ ਇੱਕ ਵਾਰ ਫਿਰ ਸਿੱਖ ਨੌਂਜੁਆਨਾਂ ਨੂੰ ਖਾੜਕੂਵਾਦ ਦੇ ਭਾਂਬੜ ਵਿੱਚ ਬਾਲਣ ਵਜੋਂ ਵਰਤਣ ਦੀ ਤਾਕ ਚ (ਰੋਜਾਨਾ ਪਹਿਰੇਦਾਰ)
ਪੰਜਾਬ ਦੀ ਇਹ ਹਮੇਸਾਂ ਹੀ ਬਦਕਿਸਮਤੀ ਰਹੀ ਹੈ ਕਿ ਇਥੇ ਬਣੀ ਕਿਸੇ ਵੀ ਹਕੂਮਤ ਦੇ ਹਾਕਮਾਂ ਨੇ ਆਪਣੇ ਆਪ ਨੂੰ ਪੰਜਾਬ ਹਿਤੈਸੀ ਹੋਣਾ ਆਪਣੇ ਰਾਜ ਭਾਗ ਲਈ ਖਤਰਾ ਸਮਝਿਆ ਹੈ। 1947 ਦੀ ਵੰਡ ਤੋਂ ਵਾਅਦ ਕਾਂਗਰਸ ਦੇ ਲੀਡਰਾਂ ਨੇ ਸਿੱਖ ਕੌਮ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋਕੇ ਬੜੀ ਚਲਾਕੀ ਤੇ ਮਕਾਰੀ ਨਾਲ ਸਿੱਖ ਆਗੂਆਂ ਨੂੰ ਕੁਰਸੀ ਦੀ ਬੁਰਕੀ ਦੇ ਲਾਲਚ ਤੇ ਅਜਿਹਾ ਲਾਇਆ ਕਿ ਸਿੱਖ ਆਗੂ ਕੇਂਦਰੀ ਹਾਕਮਾਂ ਦੇ ਮੁਥਾਜ ਬਣਕੇ ਰਹਿ ਗਏ।ਇਸ ਬੁਰਕੀ ਦੀ ਭੁਖ ਨੇ ਇਹਨਾਂ ਨੂੰ ਪੰਜਾਬ ਤੇ ਸਿੱਖ ਕੌਮ ਦੇ ਮਸਲਿਆਂ ਤੋਂ ਥੜਕਿਆਕੇ ਸਿਰਫ ਤੇ ਸਿਰਫ ਕੁਰਸੀ ਦੀ ਲੜਾਈ ਦੇ ਚੱਕਰ ਵਿੱਚ ਉਲਝਾ ਲਿਆ।ਪੰਜਾਬ ਅਤੇ ਪੰਥ ਦੀ ਤਰਜਮਾਨੀ ਕਰਨ ਵਾਲਾ ਸਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਥ ਲਈ ਤਾਂ ਬੇ ਸੱਕ ਕਦੇ ਵੀ ਕੁੱਝ ਨਹੀ ਕਰ ਸਕਿਆ ਪਰ ਇਹਦੇ ਸਿੰਬਲ ਦਾ ਲਾਹਾ ਲੈਕੇ ਅਕਾਲੀ ਆਗੂ ਲੋਕਾਂ ਨੂੰ ਹੁਣ ਤੱਕ ਬੁੱਧੂ ਜਰੂਰ ਬਣਾਉਂਦੇ ਆ ਰਹੇ ਹਨ।ਤੇ ਹਮੇਸਾਂ ਪੰਥ ਨੂੰ ਖਤਰੇ ਦੀ ਦੁਹਾਈ ਦੇਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹੇ ਹਨ। ਜਦੋਂ ਤੋਂ ਸਰੋਮਣੀ ਅਕਾਲੀ ਦਲ ਦੀ ਵਾਂਗਡੋਰ ਸ੍ਰ ਪਰਕਾਸ ਸਿੰਘ ਬਾਦਲ ਦੇ ਹੱਥਾਂ ਵਿੱਚ ਆਈ ਹੈ ਉਸਤੋਂ ਵਾਅਦ ਨਾਂ ਅਕਾਲੀ ਦਲ ਬਚਿਆ ਹੈ ਨਾਂ ਹੀ ਪੰਜਾਬ। ਸ੍ਰ ਬਾਦਲ ਨੇ ਆਪਣੇ ਰਾਜ ਭਾਗ ਦੌਰਾਨ ਜੋ ਪੂਰਨੇ ਪਾਏ ਸਾਇਦ ਉਹ ਕਿਸੇ ਕਾਂਗਰਸੀ ਮੁੱਖ ਮੰਤਰੀ ਦੇ ਹਿੱਸੇ ਵੀ ਨਹੀ ਆਏ।ਜੇਕਰ ਕਾਂਗਰਸ ਦੀ ਬੇਅੰਤ ਸਰਕਾਰ ਨੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਝੂਠੇ ਮੁਕਾਬਲੇ ਬਣਾਕੇ ਸਿੱਖ ਜੁਆਨੀ ਦਾ ਘਾਣ ਕੀਤਾ ਤਾਂ ਫਿਰ ਇਹਨਾਂ ਝੂਠੇ ਮੁਕਾਬਲਿਆਂ ਦੀ ਸੁਰੂਆਤ ਬਾਦਲ ਦੇ ਰਾਜ ਵਿੱਚ ਨਕਸਲਵਾੜੀ ਲਹਿਰ ਦੌਰਾਨ ਹੀ ਹੋਈ।ਜੇ 1978 ਦਾ ਨਿਰੰਕਾਰੀ ਕਾਂਡ ਵਾਪਰਿਆ ਉਹਦਾ ਜੁੰਮੇਵਾਰ ਵੀ ਸ੍ਰ ਬਾਦਲ ਹੀ ਸਮਝਿਆ ਜਾਵੇਗਾ ਕਿਉਂਕਿ ਉਸ ਸਮੇ ਵੀ ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਹੀ ਸਨ।ਉਸ ਤੋਂ ਵਾਅਦ ਜੋ ਕੁੱਝ ਪੰਜਾਬ ਵਿੱਚ ਵਾਪਰਿਆ,ਜਿਸ ਤਰਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਚੜਤ ਤੋਂ ਘਬਰਾਏ ਬਾਦਲ ਸਮੇਤ ਅਕਾਲੀ ਆਗੂਆਂ ਨੇ ਕੇਂਦਰ ਸਰਕਾਰ ਨਾਲ ਗੰਢ ਤੁੱਪ ਕਰਕੇ 1984 ਵਿੱਚ ਸ੍ਰੀ ਹਰਿਮੰਦਰ ਸਹਿਬ ਤੇ ਫੌਜੀ ਹਮਲਾ ਕਰਵਾਕੇ ਸੰਤ ਭਿੰਡਰਾਂ ਵਾਲਿਆਂ ਨੂੰ ਖਤਮ ਕਰਾਉਂਣ ਲਈ ਲੱਖਾਂ ਬੇਦੋਸੇ ਸਿੱਖਾਂ ਨੂੰ ਮਰਵਾਇਆ ਉਹ ਵੀ ਹੁਣ ਕਿਸੇ ਤੋਂ ਲੁਕਿਆ ਛਿਪਿਆ ਨਹੀ।ਫਿਰ ਵੀ ਪਰਕਾਸ ਸਿੰਘ ਬਾਦਲ ਪੰਜਵੀਂ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਕੇ ਇਤਿਹਾਸ ਰਚਣ ਵਿੱਚ ਕਾਮਯਾਬ ਹੋਇਆ ਹੈ ਇਸ ਦਾ ਕਾਰਨ ਉਹਨਾਂ ਵੱਲੋਂ ਕੀਤਾ ਗਿਆ ਵਿਕਾਸ ਨਹੀ ਬਲਕਿ ਪੰਜਾਬ ਅਤੇ ਪੰਥ ਦਾ ਸਰਬਨਾਸ ਹੈ ਜਿਸਦਾ ਇਨਾਮ ਉਹਨਾਂ ਨੂੰ ਕੇਂਦਰ ਵੱਲੋਂ ਸਮੇ ਸਮੇ ਮਿਲਦਾ ਰਿਹਾ ਹੈ। ਪਰਕਾਸ ਸਿੰਘ ਬਾਦਲ ਦਾ ਭਾਜਪਾ ਨਾਲ ਗੱਠਜੋੜ ਵੀ ਸਿਧਾਂਤਕ ਨਹੀ ਬਲਕਿ ਸ਼ਰਤੀਆ ਹੈ।।ਸੰਘ ਹੈਡਕੁਆਰਟਰ ਅਨੁਸਾਰ ਗੁਰਦੁਆਰਿਆਂ ਵਿਚ ਗੁਰ ਮਰਿਯਾਦਾ ਦਾ ਭਗਵਾਂਕਰਨ,ਸਿੱਖ ਸੋਚ ਦਾ ਹਿੰਦੂਕਰਨ ਅਤੇ ਸਿੱਖ ਜੁਆਨੀ ਨੂੰ ਨਸਈ ਕਰਕੇ ਅਣਖ ਵਿਹੂਣੇ ਕਰਨਾ ਵੀ ਸਰਤਾਂ ਵਿੱਚ ਸਾਮਲ ਹੈ।ਜਿਸਨੂੰ ਸ੍ਰ ਬਾਦਲ ਨੇ ਬਹੁਤ ਲੰਮਾ ਸਮਾ ਵਫਾਦਾਰੀ ਨਾਲ ਨਿਭਾਅ ਕੇ ਆਪਣੇ ਪਰਿਵਾਰ ਨੂੰ ਰਾਜ ਭਾਗ ਦਾ ਨਿੱਘ ਦਿੱਤਾ ਹੈ।ਸੰਘ ਨੇ ਬਿਨਾ ਸੱਕ ਬਾਦਲ ਨੂੰ ਲੰਮਾ ਸਮਾ ਸਿੱਖ ਕੌਂਮ ਦੇ ਵਿਰੁੱਧ ਵਰਤਿਆ ਹੈ।ਸੰਘ ਦੀ ਇੱਛਾ ਅਨੁਸਾਰ ਹੀ ਬਾਦਲ ਨੇ ਹਰ ਇੱਕ ਸਿੱਖ ਸੰਸਥਾ ਨੂੰ ਦੋਫਾੜ ਕਰਕੇ ਸਿੱਖਾਂ ਦੀ ਤਾਕਤ ਨੂੰ ਖੇਰੂੰ ਖੇਰੂੰ ਕਰ ਦਿੱਤਾ ਤਾਂ ਕਿ ਪੰਜਾਬ ਦੀ ਹਕੂਮਤ ਬਾਦਲ ਪਰਿਵਾਰ ਕੋਲ ਸੁਰਖਿਅਤ ਰਹਿ ਸਕੇ।ਸਿੱਟੇ ਵਜੋਂ ਪੰਜਾਬ ਵਿੱਚ ਵਿੱਚ ਭਾਜਪਾ ਨੇ ਅਪਣੇ ਪੈਰ ਪਸਾਰ ਲਏ ਤੇ ਕੇਂਦਰ ਵਿੱਚ ਪੂਰਨ ਬਹੁਮੱਤ ਨਾਲ ਸਰਕਾਰ ਬਣਦਿਆਂ ਹੀ ਬਾਦਲ ਨੂੰ ਅੱਖਾਂ ਿਦਖਾਉਂਣੀਆਂ ਸੁਰੂ ਕਰ ਦਿੱਤੀਆਂ।ਭਾਜਪਾ ਦਾ ਰੁੱਖ ਬਦਲਿਆ ਦੇਖ ਸ੍ਰ ਬਾਦਲ ਨੇ ਆਪਣੇ ਇੱਕ ਬਿਆਨ ਵਿੱਚ ਅਕਾਲੀ ਭਾਜਪਾ ਗੱਠਜੋੜ ਟੁੱਟਣ ਨਾਲ ਪੰਜਾਬ ਦੀ ਸਾਂਤੀ ਭੰਗ ਹੋਣ ਦੀ ਗੱਲ ਕਰਕੇ ਜਿੱਥੇ ਕੇਂਦਰੀ ਹਾਂਕਮਾਂ ਨੂੰ ਸੁਚੇਤ ਕਰਨ ਦੀ ਕੋਸਿਸ ਕੀਤੀ ਹੈ ਉਥੇ ਇੱਕ ਵਾਰ ਫਿਰ ਸਿੱਖ ਨੌਜੁਆਨਾਂ ਨੂੰ ਬਾਲਣ ਵਜੋਂ ਵਰਤਕੇ ਬਲਦੇ ਭਾਬੜ ਵਿੱਚ ਸੁੱਟਣ ਵਾਲੀ ਰਾਜਨੀਤੀ ਦੀ ਗੰਦੀ ਖੇਡ ਖੇਡਣ ਜਾ ਰਿਹਾ ਹੈ।ਜਿਸ ਦੇ ਨਮੂਨੇ ਵਜੋਂ ਬਾਦਲ ਸਰਕਾਰ ਦੀ ਪੁਲਿਸ ਨੇ ਬੇਦੋਸੇ ਸਿੱਖ ਨੌਂਜੁਆਨਾਂ ਨੂੰ ਫੜਨਾ ਸੁਰੂ ਕਰ ਦਿੱਤਾ ਹੈ ਤੇ ਰਾਤੋ ਰਾਤ ਵੱਡੇ ਖਾੜਕੂਆਂ ਦਾ ਦਰਜਾ ਦੇਕੇ ਅੰਨਾ ਤਸੱਦਦ ਢਾਹਿਆ ਜਾ ਰਿਹਾ ਹੈ ਤਾਂਕਿ ਸਿੱਖ ਨੌਜੁਆਂਨਾਂ ਨੂੰ ਖ਼ੌਫਜਦਾ ਕਰਕੇ ਘਰੋਂ ਭੱਜਣ ਲਈ ਮਜਬੂਰ ਕੀਤਾ ਜਾ ਸਕੇ।ਬਾਦਲ ਸਰਕਾਰ ਦੀ ਇਸ ਘਟੀਆ ਤੇ ਸਿੱਖ ਵਿਰੋਧੀ ਸੋਚ ਦਾ ਭਾਂਡਾ ਭੰਨਣ ਲਈ ਲਈ ਸਿੱਖ ਕੌਮ ਨੂੰ ਸਮੁੱਚੇ ਰੂਪ ਵਿੱਚ ਇਕੱਠੇ ਹੋਣ ਦੀ ਬੇਹੱਦ ਤੇ ਫੌਰੀ ਲੋੜ ਹੈ।ਜੇਕਰ ਪੰਥਕ ਆਗੂਆਂ ਨੇ ਹੁਣ ਵੀ ਇਮਾਨਦਾਰੀ ਨਾਲ ਚੌਧਰ ਦੀ ਲਾਲ਼ਸਾ ਛੱਡਕੇ ਸਿੱਖ ਜੁਆਨੀ ਨੂੰ ਬਚਾਉਂਣ ਲਈ ਏਕਤਾ ਦਾ ਰਾਹ ਨਾਂ ਅਪਣਾਇਆ ਤਾਂ ਇੱਕ ਵਾਰ ਫਿਰ ਬਾਦਲ ਪਰਿਵਾਰ ਪੰਜਾਬ ਨੂੰ ਬਲਦੀ ਦੇ ਬੁੱਥੇ ਦੇਣ ਵਿੱਚ ਦੇਰੀ ਨਹੀ ਕਰੇਗਾ ਜਿਸਦਾ ਖਮਿਆਜਾ ਸਿੱਖ ਕੌਮ ਕਈ ਪੁਸਤਾਂ ਤੱਕ ਭੁਗਤਦੀ ਰਹੇਗੀ।
ਬਘੇਲ ਸਿੰਘ ਧਾਲੀਵਾਲ
ਮੋਬਲਾਇ:99142-58142
Back to top Go down
View user profile http://sikhism4gurmat.freeforums.org/portal.php
 
noujwana nu balan vamg vartan di tak ch..
Back to top 
Page 1 of 1

Permissions in this forum:You cannot reply to topics in this forum
SIKHS FROM INDIA :: SIKH NEWS :: Sikh Virodhi Karvahiyan-
Jump to: