SIKHS FROM INDIA
waheguru ji.....
SIKHS FROM INDIA
waheguru ji.....
SIKHS FROM INDIA
Would you like to react to this message? Create an account in a few clicks or log in to continue.


A SITE FOR SIKHISM RISE AND IMPROVMENT
 
HomeHome  PortalPortal  Latest imagesLatest images  SearchSearch  RegisterRegister  Log inLog in  

 

 ਕੀ ਜਨਰਲ ਬਰਾੜ ’ਤੇ ਲੰਡਨ ਵਿਚ ਸੱਚਮੁੱਚ ਹਮਲਾ ਹੋਇਆ

Go down 
AuthorMessage
Admin
Admin
Admin


Posts : 243
Points : 285
Reputation : 5
Join date : 2012-09-28

ਕੀ ਜਨਰਲ ਬਰਾੜ ’ਤੇ ਲੰਡਨ ਵਿਚ ਸੱਚਮੁੱਚ ਹਮਲਾ ਹੋਇਆ Empty
PostSubject: ਕੀ ਜਨਰਲ ਬਰਾੜ ’ਤੇ ਲੰਡਨ ਵਿਚ ਸੱਚਮੁੱਚ ਹਮਲਾ ਹੋਇਆ   ਕੀ ਜਨਰਲ ਬਰਾੜ ’ਤੇ ਲੰਡਨ ਵਿਚ ਸੱਚਮੁੱਚ ਹਮਲਾ ਹੋਇਆ I_icon_minitimeWed Oct 03, 2012 3:30 pm

ਕੀ ਜਨਰਲ ਬਰਾੜ ’ਤੇ ਲੰਡਨ ਵਿਚ ਸੱਚਮੁੱਚ ਹਮਲਾ ਹੋਇਆ : Dr.Amarjit Singh Washington D.C.
ਭਾਰਤੀ ਨਿਊਜ਼ ਏਜੰਸੀ, ਪੀ. ਟੀ. ਆਈ. ਵੱਲੋਂ 1 ਅਕਤੂਬਰ ਨੂੰ ਖ਼ਬਰ ਦਿੱਤੀ ਗਈ ਕਿ ਲੰਡਨ ਦੀ ਆਕਸਫੋਰਡ ਸਟਰੀਟ ’ਤੇ 31 ਅਕਤੂਬਰ ਨੂੰ ਰਾਤ 10 ਵਜੇ ਦੇ ਕਰੀਬ, ਜੂਨ ’84 ਦੇ ਘੱਲੂਘਾਰੇ ਵੇਲੇ, ਭਾਰਤੀ ਫ਼ੌਜ ਦੀ ਅਗਵਾਈ ਕਰਨ ਵਾਲੇ ਜਨਰਲ ਬਰਾੜ ’ਤੇ ਤਿੰਨ ‘ਦਾੜ੍ਹੀ ਵਾਲੇ’ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਉਹ ‘ਗੰਭੀਰ ਹਾਲਤ’ ਵਿਚ ਹਸਪਤਾਲ ਵਿਚ ਹੈ ਅਤੇ ਉਸ ਦੀ ਸਰਜਰੀ ਕੀਤੀ ਗਈ ਹੈ। ਫੇਰ ਖ਼ਬਰ ਆਈ ਕਿ ਉਸ ਨੂੰ ਫ਼ੌਰਨ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹ ‘ਘਰ’ ਆਰਾਮ ਕਰ ਰਿਹਾ ਹੈ। ਫੇਰ ਕਿਹਾ ਗਿਆ ਕਿ ਉਹ ‘ਮੰਗਲਵਾਰ’ ਵਾਪਸ ਭਾਰਤ ਜਾ ਰਿਹਾ ਹੈ। 2 ਅਕਤੂਬਰ ਦੀ ਬੀ.ਬੀ. ਸੀ. ਰਿਪੋਰਟ ਮੁਤਾਬਿਕ ਜਨਰਲ ਬਰਾੜ ਨੇ ਪੀ. ਟੀ. ਆਈ. ਨੂੰ ਦੱਸਿਆ ਹੈ ਕਿ ‘ਲੰਡਨ ਵਿਚ ਉਸ ’ਤੇ ਕੀਤਾ ਗਿਆ ਹਮਲਾ, ਖ਼ਾਲਸਤਾਨੀ ਹਮਾਇਤੀਆਂ ਦਾ ਕਾਰਾ ਹੈ ਅਤੇ ਇਹ ਹਮਲਾ ਉਸ ਦੀ ਹੱਤਿਆ ਕਰਨ ਲਈ ਕੀਤਾ ਗਿਆ।’ ਬਰਾੜ ਨੇ ਇਹ ਵੀ ਕਿਹਾ, ‘6 ਜੂਨ ਨੂੰ ਹਰ ਸਾਲ, ਬਲਿਊ ਸਟਾਰ ਅਪਰੇਸ਼ਨ ਦੀ ਬਰਸੀ ਤੇ ਕੱਟੜਵਾਦੀ ਸਿੱਖ ਸੰਗਠਨ ਜਲੂਸ ਕੱਢਦੇ ਹਨ ਅਤੇ ਮੈਨੂੰ ਮਾਰਨ ਦੀ ਸਹੁੰ ਖਾਂਦੇ ਹਨ।’
ਪਾਠਕ ਜਨ! ਉਪਰੋਕਤ ਬਿਆਨਾਂ ਅਤੇ ਹੋਰ ਅੱਡ-ਅੱਡ ਮੀਡੀਆ ਆਊਟਲੈੱਟਸ ਦੀ ਜਾਣਕਾਰੀ ਤੋਂ ਇਸ ਸਭ ਕਾਸੇ ਵਿਚ ‘ਦਾਲ ਵਿਚ ਕਾਲਾ-ਕਾਲਾ’ ਵਾਲੀ ਕਹਾਵਤ ਠੀਕ ਜਾਪਦੀ ਹੈ। ਇਸ ਕਾਲੀ ਦਾਲ ਨੂੰ ਭਾਰਤ ਦੇ ਸਾਬਕਾ ਲੈਫ਼ਟੀਨੈਂਟ ਜਰਨਲ ਪੀ. ਐਨ. ਹੂਨ ਨੇ ਹੋਰ ਕਾਲਾ ਬਣਾ ਦਿੱਤਾ ਜਦ ਉਨ੍ਹਾਂ ਚੰਡੀਗੜ੍ਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਕਾਰਾ ਯੋਜਨਾਬੱਧ ਨਹੀਂ ਲੱਗਾ। ਜੇ ਇਸ ਹਮਲੇ ਪਿੱਛੇ ਯੋਜਨਾ ਬਣੀ ਹੁੰਦੀ ਤਾਂ ਜਨਰਲ ਬਰਾੜ ਬਚਦੇ ਨਾ। ਜਿਸ ਕਿਸਮ ਦਾ ਮਾਹੌਲ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੁਲਵੀਰ ਸਿੰਘ ਬੜਾ ਪਿੰਡ ਦੀ ਗ੍ਰਿਫ਼ਤਾਰੀ ਅਤੇ ਹੋਰ ਨੌਜਵਾਨਾਂ ਦੀ ਫੜੋ-ਫੜੀ ਨਾਲ ਸਿਰਜਿਆ ਹੈ, ਇਹ ਘਟਨਾ ਉਸ ਦੀ ਕੜੀ ਹੀ ਜਾਪਦੀ ਹੈ। ਲੰਡਨ ਵਿਖੇ ਹੁੰਦਾ ਜੂਨ ’84 ਨੂੰ ਸਮਰਪਿਤ ਸ਼ਾਂਤੀਪੂਰਵਕ ਰੋਸ ਮੁਜ਼ਾਹਰਾ, ਜਿਸ ਵਿਚ ਪਿਛਲੇ ਸਾਲ 40,000 ਤੋਂ ਵੱਧ ਬਰਤਾਨਵੀ ਸਿੱਖਾਂ ਨੇ ਭਾਗ ਲਿਆ ਸੀ, ਨੂੰ ਵੀ ਜਨਰਲ ਬਰਾੜ ਨੇ ਆਪਣੇ ਬਿਆਨ ’ਚ ਨਿਸ਼ਾਨਾ ਬਣਾਇਆ ਹੈ, ਜੋ ਕਿ ਸਾਬਤ ਕਰਦਾ ਹੈ ਕਿ ਭਾਰਤ ਸਰਕਾਰ ਅਤੇ ਉਨ੍ਹਾਂ ਦੀਆਂ ਏਜੰਸੀਆਂ ਵਿਦੇਸ਼ੀ ਸਿੱਖਾਂ ਵੱਲੋਂ ਇਨਸਾਫ਼ ਲਈ ਕੀਤੀ ਜਾ ਰਹੀ ਸ਼ਾਂਤੀ ਭਰਪੂਰ ਲਾਮਬੰਦੀ ਤੋਂ ਕਿੰਨੀਆਂ ਅਵਾਜ਼ਾਰ ਹਨ।
ਇੱਕ ਪੁਲਿਸ ਕੈਟ ਸੁਖਵਿੰਦਰ ਸੁੱਖੀ ਨੂੰ ਗ੍ਰਿਫ਼ਤਾਰ ਕਰ ਕੇ, ਭਾਰਤੀ ਨੈਸ਼ਨਲ ਮੀਡੀਏ ਵੱਲੋਂ ਇਹ ਪ੍ਰਚਾਰ ਕੀਤਾ ਜਾਣਾ ਕਿ ‘20 ਸਾਲ ਬਾਅਦ ਇੱਕ ਖ਼ਤਰਨਾਕ ਖ਼ਾਲਸਤਾਨੀ ਅਤਿਵਾਦੀ ਸਮਗਲਰ ਫੜਿਆ ਗਿਆ ਹੈ’ ਝੂਠ ਦਾ ਪੁਲੰਦਾ ਹੈ ਅਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਸਿੱਖਾਂ ਨੂੰ ‘ਅੰਤਰਰਾਸ਼ਟਰੀ ਦਹਿਸ਼ਤਗਰਦੀ’ ਦੇ ਦਾਇਰੇ ਵਿਚ ਲਿਆਉਣ ਦੀ ਸੱਜਰੀ ਵਿਉਂਤਬੰਦੀ ਦਾ ਹਿੱਸਾ ਹੈ। ਜੱਗ ਜਾਣਦਾ ਹੈ ਕਿ ਸੁੱਖੀ ਪੁਲਿਸ ਦਾ ਕੈਟ ਹੈ, ਜਿਸ ਦੀ ਪੁਸ਼ਤ ਪਨਾਹੀ ਸਾਬਕਾ ਡੀ. ਜੀ. ਪੀ. ਵਿਰਕ ਨੇ ਕੀਤੀ। ਜਨਰਲ ਬਰਾੜ ’ਤੇ ਹਮਲੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਵਿਚ ਅਸੀਂ ਇਹ ਨਿਰਨਾ ਪਾਠਕਾਂ ’ਤੇ ਹੀ ਛੱਡਦੇ ਹਾਂ ਕਿ ਉਹ ਇਸ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹਨ। ਸਿੱਖ ਕੌਮ ਨੂੰ ਬਹੁਤ ਸਾਵਧਾਨ ਹੋ ਕੇ ਚੱਲਣ ਦੀ ਲੋੜ ਹੈ, ਨਹੀਂ ਤਾਂ ਸਿੱਖਾਂ ਦੇ ਹੱਕ ਵਿਚ ਸਿਰਜਿਆ ਤਾਜ਼ਾ ਹਾਂ-ਪੱਖੀ ਮਾਹੌਲ 1980ਵਿਆਂ ਦੇ ਦੌਰ ਵਾਲਾ ਬਣਾ ਦਿੱਤਾ ਜਾਵੇਗਾ।
Back to top Go down
https://sikhsfromindia.forumotion.com
 
ਕੀ ਜਨਰਲ ਬਰਾੜ ’ਤੇ ਲੰਡਨ ਵਿਚ ਸੱਚਮੁੱਚ ਹਮਲਾ ਹੋਇਆ
Back to top 
Page 1 of 1

Permissions in this forum:You cannot reply to topics in this forum
SIKHS FROM INDIA :: SIKH NEWS :: Sikh Virodhi Karvahiyan-
Jump to: