SIKHS FROM INDIA
waheguru ji.....


A SITE FOR SIKHISM RISE AND IMPROVMENT
 
HomeHome  PortalPortal  CalendarCalendar  FAQFAQ  SearchSearch  MemberlistMemberlist  UsergroupsUsergroups  RegisterRegister  Log inLog in  

Share | 
 

 ਸਿੱਖ ਵਿਰੋਧੀ ਸੋਚ ਪਾ ਰਹੀ ਹੈ ‘ਅੱਤਵਾਦ’ ਦਾ ਰੌਲ਼ਾ

Go down 
AuthorMessage
gurmit kaur mit

avatar

Posts : 199
Points : 499
Reputation : 2
Join date : 2012-09-29
Age : 61
Location : new delhi

PostSubject: ਸਿੱਖ ਵਿਰੋਧੀ ਸੋਚ ਪਾ ਰਹੀ ਹੈ ‘ਅੱਤਵਾਦ’ ਦਾ ਰੌਲ਼ਾ   Sun Oct 07, 2012 11:45 am

[You must be registered and logged in to see this image.]
ਜਲੰਧਰ, 6 ਸਤੰਬਰ : ਮੀਡੀਆ ਵਿਚ ਛੱਪ ਰਹੀਆਂ ਰਿਪੋਰਟਾਂ ਪੜ੍ਹ ਕੇ ਆਮ ਵਿਅਕਤੀ ਦੇ ਮਨ ਵਿਚ ਇਹੀ ਪ੍ਰਭਾਵ ਬਣਦਾ ਹੈ ਕਿ ‘ਖਾੜਕੂਵਾਦ’ ਉਭਾਰ ਫੜਦਾ ਜਾ ਰਿਹਾ ਹੈ। ਪੰਜਾਬ ਵਿਚ ਖਾੜਕੂ ਆਗੂਆਂ ਕੁਲਬੀਰ ਸਿੰਘ ਬੜਾ ਪਿੰਡ ਤੇ ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਅਤੇ ਸਬੱਬੀ ਉਨ੍ਹਾਂ ਹੀ ਦਿਲਾਂ ਵਿਚ ਜੂਨ ’84 ਦੇ ਸ੍ਰੀ ਹਰਿਮੰਦਰ ਸਾਹਿਬ ਉੱਪਰ ਹਮਲੇ ਵਿਚ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਉੱਪਰ ਲੰਦਨ ਵਿਚ ਹਮਲੇ ਨੇ ਮੀਡੀਆ ਨੂੰ ਅਜਿਹੀਆਂ ਰਿਪੋਰਟਾਂ ਛਾਪਣ ਲਈ ਵੱਡਾ ਆਧਾਰ ਤਿਆਰ ਕਰ ਦਿੱਤਾ ਹੈ। ਪੰਜਾਬ ਨੂੰ ਜੇਕਰ ਕੋਈ ਮੁੜ ਬਲਦੀ ਤੇ ਬੂਥੇ ਧੱਕਣ ਦਾ ਯਤਨ ਕਰਦਾ ਹੈ ਤਾਂ ਇਹ ਹਰ ਕਿਸੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਪਰ ਜੇਕਰ ਬੀਤੇ ਦੀ ਰਹਿੰਦ-ਖੂੰਹਦ ਦੇ ਪ੍ਰਭਾਵ ਵੱਜੋਂ ਕੋਈ ਇੱਕਾ-ਕੁੱਦਾ ਵਾਪਰੀ ਘਟਨਾ ਨੂੰ ਬਾਤ ਦਾ ਬਤੰਗੜ ਬਣਾ ਕੇ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਯਤਨ ਕੀਤਾ ਜਾਂਦਾ ਹੈ ਤਾਂ ਇਹ ਵੀ ਘੱਟ ਫਿਕਰ ਤੇ ਚਿੰਤਾ ਵਾਲੀ ਗੱਲ ਨਹੀਂ। ਵੱਡੀ ਗਿਣਤੀ ਮੀਡੀਆ ਤੇ ਰਾਜਸੀ ਲੋਕਾਂ ਦਾ ਵਿਵਹਾਰ ਕੁਝ ਅਜਿਹਾ ਹੀ ਹੈ ਕਿ ਉਨ੍ਹਾਂ ਨੇ ਜਾਣੇ-ਅਣਜਾਣੇ ਪੰਜਾਬ ਨੂੰ ਮੁੜ ‘ਅੱਤਵਾਦ’ ਦੇ ਦਹਾਕੇ ਉੱਪਰ ਖੜ੍ਹਾ ਹੋਇਆ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਹੈ ਪਰ ਹਕੀਕਤ ਤੇ ਤੱਥ ਉਨ੍ਹਾਂ ਦੇ ਦਾਅਵਿਆਂ ਨੂੰ ਝੂਠਲਾਉਂਦੇ ਹਨ। ਪਹਿਲੀ ਗੱਲ ਤਾਂ ਜਨਰਲ ਬਰਾੜ ਉੱਪਰ ਹਮਲੇ ਦੀ ਕਹਾਣੀ ਪੰਜਾਬ ਨਹੀਂ ਸਗੋਂ ਲੰਦਨ ਦੀ ਇਕ ਗਲੀ ਵਿਚ ਵਾਪਰੀ ਹੈ। ਇਹ ਗੱਲ ਕਿਸੇ ਤੋਂ ਛੁੱਪੀ ਜਾਂ ਭੁੱਲੀ ਵਿਸਰੀ ਨਹੀਂ ਕਿ ਜੂਨ ’84 ਦੇ ਸਾਕੇ ਦੀ ਚੀਸ ਸਿੱਖ ਮਨਾਂ ਵਿਚੋਂ ਅਜੇ ਤੱਕ ਵੀ ਬਾਹਰ ਨਹੀਂ ਨਿਕਲੀ। ਜਨਰਲ ਬਰਾੜ ਇਸ ਸਾਕੇ ਦੇ ਮੋਹਰੀਆਂ ਵਿਚੋਂ ਇਕ ਸਨ। ਬਾਹਰਲੇ ਮੁਲਕਾਂ ਵਿਚ ਅਜੇ ਵੀ ਸਿੱਖਾਂ ਦੇ ਮਨ ਵਧੇਰੇ ਵਲੂੰਧਰੇ ਹੋਏ ਹਨ। ਖੁਦ ਭਾਰਤੀ ਹੁਕਮਰਾਨਾਂ ਸ੍ਰੀਮਤੀ ਇੰਦਰਾ ਗਾਂਧੀ ਤੋਂ ਲੈ ਕੇ ਸ੍ਰੀਮਤੀ ਸੋਨੀਆ ਗਾਂਧੀ ਇਸ ਸਾਕੇ ਲਈ ਮੁਆਫੀ ਮੰਗਦੇ ਆਏ ਹਨ। ਅਗਰ ਸੁਚੇਤ ਜਾਂ ਅਚੇਤ ਰੂਪ ਵਿਚ ਬਾਹਰਲੇ ਮੁਲਕ ਵਿਚ ਅਜਿਹੀ ਹੱਥੋਂ ਪਾਈ ਵਾਲੀ ਘਟਨਾ ਵਾਪਰ ਵੀ ਗਈ ਤਾਂ ਇਸ ਦਾ ਪੰਜਾਬ ਵਿਚ ‘ਅੱਤਵਾਦ’ ਉਭਰਨ ਨਾਲ ਸਬੰਧ ਕੀ ਹੈ? ਜਨਰਲ ਬਰਾੜ ਵੱਲੋਂ ਹਮਲੇ ਦੇ ਇਕ ਘੰਟੇ ਬਾਅਦ ਹੀ ਹਸਪਤਾਲੋਂ ਬਾਹਰ ਆ ਕੇ ਮੁੰਬਈ ਪੁੱਜਣ ਬਾਅਦ ਸਰੀਕ ਸਿਆਸਤਦਾਨਾਂ ਵਾਂਗ ਜਿਸ ਤਰ੍ਹਾਂ ਪੰਜਾਬ ਸਰਕਾਰ ਅਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ, ਉਹ ਇਤਫਾਕੁਨ ਦਿੱਤਾ। ਪ੍ਰਤੀਕਰਨ ਨਹੀਂ ਸਗੋਂ ਉਨ੍ਹਾਂ ਦੇ ਮਨ ਵਿਚ ਪੰਜਾਬ, ਸਿੱਖਾਂ ਅਤੇ ਅਕਾਲੀ ਦਲ ਪ੍ਰਤੀ ਪਲ ਰਹੇ ਨਫਰਤੀ ਵਿਵਹਾਰ ਦਾ ਇਜ਼ਹਾਰ ਵਧੇਰੇ ਜਾਪ ਰਿਹਾ ਹੈ। ਜਨਰਲ ਬਰਾੜ ਨੇ ਕਿਹਾ ਕਿ ਅਕਾਲੀਆਂ ਦੀ ਖਾੜਕੂਆਂ ਨੂੰ ਪਤਿਆਉਣ ਤੇ ਉਨ੍ਹਾਂ ਪ੍ਰਤੀ ਨਰਮ ਵਤੀਰੇ ਕਾਰਨ ‘ਅੱਤਵਾਦ’ ਮੁੜ ਉਭਰ ਰਿਹਾ ਹੈ। ਕੀ ਲੋਕਾਂ ਦੀ ਚੁਣੀ ਹੋਈ ਸਰਕਾਰ ਬਾਰੇ ਜਨਰਲ ਬਰਾੜ ਨੂੰ ਅਜਿਹੀਆਂ ਸ਼ਰੀਕ ਸਿਆਸਤਦਾਨਾਂ ਵਾਲੀਆਂ ਟਿੱਪਣੀਆਂ ਕਰਨੀਆਂ ਸ਼ੋਭਦੀਆਂ ਹਨ? ਅਜਿਹੀਆਂ ਟਿੱਪਣੀਆਂ ਨੇ ਤਾਂ ਸਗੋਂ ਜਨਰਲ ਬਰਾੜ ਦੇ ਜੂਨ ’84 ਦੇ ਸਾਕੇ ਸਮੇਂ ਉਨ੍ਹਾਂ ਦੀ ਮਾਨਸਿਕਤਾ ਸਬੰਧੀ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਬਹੁਤ ਸਾਰੇ ਸਿੱਖ ਬੁੱਧੀਜੀਵੀ ਮਹਿਸੂਸ ਕਰ ਰਹੇ ਹਨ ਕਿ ਪਿਛਲੇ ਸਾਰੇ ਸਮੇਂ ਕਾਂਗਰਸ ਆਗੂ ਅਤੇ ਕੇਂਦਰ ਸਰਕਾਰ ਵੱਲੋਂ ਅਕਾਲੀਆਂ ਵਿਰੁੱਧ ਅਜਿਹਾ ਧੂੰਆਂਧਾਰ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਤੇ ਜਨਰਲ ਬਰਾੜ ਨੇ ਵੀ ਉਹੀ ਦੁਹਰਾਇਆ ਹੈ। ਜਨਰਲ ਬਰਾੜ ਉੱਪਰ ਹਮਲੇ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਬਾਰੇ ਮਨਘੜਤ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਪੰਜਾਬ ਨੂੰ ਰਾਜਨੀਤਕ ਹੀ ਨਹੀਂ ਸਗੋਂ ਆਰਥਿਕ ਤੌਰ ‘ਤੇ ਵੀ ਸੱਟ ਮਾਰਨ ਵਾਲੀਆਂ ਹਨ, ਡਰ ਅਤੇ ਸ਼ੰਕਾ ਦਾ ਮਾਹੌਲ ਆਰਥਿਕ ਸਰਗਰਮੀ ਨੂੰ ਵੀ ਗ੍ਰਹਿਣ ਲਾ ਦਿੰਦਾ ਹੈ। ਜਦ ਇਕ ਪਾਸੇ ਪੰਜਾਬ ਵਿਚ ‘ਅੱਤਵਾਦ’ ਵਾਲੀ ਕੋਈ ਗੱਲ ਨਹੀਂ ਤੇ ਇਸ ਪੱਖੋਂ ਪੰਜਾਬ ਸ਼ਾਂਤ ਸੂਬਾ ਮੰਨਿਆ ਜਾ ਰਿਹਾ ਹੈ ਤਾਂ ਅਜਿਹੇ ਸਮੇਂ ਟੁਟਵੀਆਂ ਘਟਨਾਵਾਂ ਦੇ ਆਧਾਰ ਉੱਪਰ ਬਿਆਨਬਾਜ਼ੀ ਪੰਜਾਬ ਅਤੇ ਦੇਸ਼ ਦੋਵਾਂ ਲਈ ਘਾਤਕ ਹੈ। ਮੁੱਖ ਧਾਰਾ ਵਿਚ ਸ਼ਾਮਿਲ ਹੋ ਚੁੱਕੇ ਸਾਬਕਾ ਖਾੜਕੂ ਆਗੂਆਂ ਕੁਲਬੀਰ ਸਿੰਘ ਬੜਾ ਪਿੰਡ ਅਤੇ ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਨੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ। ਜਲੰਧਰ ਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਦੋਵਾਂ ਦੀਆਂ ਗ੍ਰਿਫ਼ਤਾਰੀਆਂ ਬਾਅਦ ਦਰਜ ਐਫ. ਆਈ. ਆਰਾਂ ਦੀ ਸਮੁੱਚੀ ਸ਼ਬਦਾਂਵਲੀ ਇਕੋ ਹੈ, ਸਿਰਫ ਨਾਂਅ, ਪਤੇ ਤੇ ਥਾਣੇ ਦੇ ਵੇਰਵੇ ਵੱਖਰੇ-ਵੱਖਰੇ ਹਨ। ਜਿਥੋਂ ਇਹੀ ਸੰਕੇਤ ਮਿਲਦੇ ਹਨ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਇਕ ਗਿਣਤੀ ਮਿੱਥੀ ਨੀਤੀ ਤਹਿਤ ਉੱਪਰੋਂ ਆਏ ਹੁਕਮਾਂ ਅਧੀਨ ਹੋਈ ਤੇ ਰਿਪੋਰਟਾਂ ਦਰਜ ਕਰਨ ਦੀ ਸ਼ਬਦਾਂਵਲੀ ਉੱਪਰੋਂ ਹੀ ਤਿਆਰ ਕਰਕੇ ਭੇਜੀ ਗਈ ਹੈ। ਇਸ ਤੋਂ ਇਹੀ ਸੰਕੇਤ ਮਿਲਦੇ ਹਨ ਕਿ ਸਰਕਾਰ ਨੇ ਉਨ੍ਹਾਂ ਨੂੰ ਹਰ ਹੀਲੇ ਜੇਲ੍ਹਾਂ ਵਿਚ ਡੱਕ ਕੇ ਰੱਖਣ ਦਾ ਹੀ ਫੈਸਲਾ ਕੀਤਾ ਹੈ। ਇਹ ਗੱਲ ਪ੍ਰਤੱਖ ਹੈ ਕਿ ਬਾਹਰਲੇ ਮੁਲਕਾਂ ਵਿਚ ਵਸਦੇ ਸਿੱਖਾਂ ਜਾਂ ਉਨ੍ਹਾਂ ਵੱਲੋਂ ਬਣਾਈਆਂ ਸੰਸਥਾਵਾਂ ਵੱਲੋਂ ਅਜੇ ਵੀ ਜੇਲ੍ਹਾਂ ‘ਚ ਬੰਦ ਨੌਜਵਾਨਾਂ ਦੇ ਕੇਸ ਲੜਨ ਲਈ ਆਰਥਿਕ ਮਦਦ ਭੇਜੀ ਜਾਂਦੀ ਹੈ। ਮਾਰੇ ਗਏ ਖਾੜਕੂਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਸੰਸਥਾਵਾਂ ਖੋਲ੍ਹੀਆਂ ਹਨ, ਲੋੜਬੰਦ ਅਜਿਹੇ ਪਰਿਵਾਰਾਂ ਨੂੰ ਮਦਦ ਵੀ ਮਿਲ ਰਹੀ ਹੈ। ਪਟਿਆਲਾ, ਮੁਹਾਲੀ ਤੇ ਅੰਮ੍ਰਿਤਸਰ ਸਮੇਤ ਕਈ ਥਾਵਾਂ ਉੱਪਰ ਖਾੜਕੂਆਂ ਦੇ ਪਰਿਵਾਰਾਂ ਦੇ ਯਤੀਮ ਜਾਂ ਲੋੜਵੰਦ ਬੱਚਿਆਂ ਦੀ ਤਾਲੀਮ ਲਈ ਵਿੱਦਿਅਕ ਅਦਾਰੇ ਖੋਲ੍ਹੇ ਹਨ। ਅਸਲ ਵਿਚ ਪੰਜਾਬ ਦੇ ਵੱਡੇ ਸੰਤਾਪ ਤੋਂ ਬਾਅਦ ਇਹ ਉੱਜੜ ਗਏ ਪਰਿਵਾਰਾਂ ਦੇ ਮੁੜ ਵਸੇਬੇ ਦੇ ਯਤਨ ਹਨ। ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ ਨੂੰ ‘ਸਲੀਪਰ ਸੈਲ’ (ਮੁਰਦੇ ਉਖਾੜਨ ਵਾਲੇ) ਨਹੀਂ ਸਮਝਣਾ ਚਾਹੀਦਾ। ਦੇਸ਼ ਦੇ ਦਾਨਿਸ਼ਵਰ ਲੋਕਾਂ ਦਾ ਫਰਜ਼ ਹੈ ਕਿ ਕਿਸੇ ਕੱਲੀ-ਕਹਿਰੀ ਘਟਨਾ ਜਾਂ ਮਹਿਜ਼ ਸਿਆਸੀ ਲਾਹਿਆ ਲਈ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਨ ਵਾਲੀ ਹਰ ਤਾਕਤ ਦਾ ਵਿਰੋਧ ਕਰਨ।

Back to top Go down
View user profile http://sikhism4gurmat.freeforums.org/portal.php
perminder singh

avatar

Posts : 62
Points : 113
Reputation : 1
Join date : 2012-10-03

PostSubject: Re: ਸਿੱਖ ਵਿਰੋਧੀ ਸੋਚ ਪਾ ਰਹੀ ਹੈ ‘ਅੱਤਵਾਦ’ ਦਾ ਰੌਲ਼ਾ   Wed Oct 10, 2012 11:20 am

media hi sare crimes di jarh hai. agreed
Back to top Go down
View user profile
 
ਸਿੱਖ ਵਿਰੋਧੀ ਸੋਚ ਪਾ ਰਹੀ ਹੈ ‘ਅੱਤਵਾਦ’ ਦਾ ਰੌਲ਼ਾ
Back to top 
Page 1 of 1

Permissions in this forum:You cannot reply to topics in this forum
SIKHS FROM INDIA :: SIKH NEWS :: Sikh Virodhi Karvahiyan-
Jump to: