SIKHS FROM INDIA
waheguru ji.....
SIKHS FROM INDIA
waheguru ji.....
SIKHS FROM INDIA
Would you like to react to this message? Create an account in a few clicks or log in to continue.


A SITE FOR SIKHISM RISE AND IMPROVMENT
 
HomeHome  PortalPortal  Latest imagesLatest images  SearchSearch  RegisterRegister  Log inLog in  

 

 ਨਵਾਬ ਕਪੂਰ ਸਿੰਘ ਦਾ ਚਲਾਣਾ

Go down 
AuthorMessage
gurmit kaur mit

gurmit kaur mit


Posts : 199
Points : 499
Reputation : 2
Join date : 2012-09-29
Age : 66
Location : new delhi

ਨਵਾਬ ਕਪੂਰ ਸਿੰਘ ਦਾ ਚਲਾਣਾ Empty
PostSubject: ਨਵਾਬ ਕਪੂਰ ਸਿੰਘ ਦਾ ਚਲਾਣਾ   ਨਵਾਬ ਕਪੂਰ ਸਿੰਘ ਦਾ ਚਲਾਣਾ I_icon_minitimeThu Oct 04, 2012 12:13 pm

[Only admins are allowed to see this image]


ਨਵਾਬ ਕਪੂਰ ਸਿੰਘ ਅਠਾਰਵੀਂ ਸਦੀ ਦੇ ਉਨ੍ਹਾਂ ਸਿੱਖ ਜਰਨੈਲ ਵਿਚੋਂ ਸਨ ਜਿੰਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿਛੋਂ ਸਿੱਖ ਸੰਗਤਾਂ ਨੂੰ ਸੁਯੋਗ ਅਗਵਾਈ ਦੇ ਕੇ ਚੜ੍ਹਦੀ ਕਲਾ ਵਿਚ ਰਖਿਆ ਅਤੇ ਪੰਜਾਬ ਉਤੇ ਆਪਣੀ ਹਕੂਮਤ ਕਾਇਮ ਕਰਨ ਦੇ ਯੋਗ ਬਣਾਇਆ।

ਨਵਾਬ ਕਪੂਰ ਸਿੰਘ ਹੀ ਉਹ ਪਹਿਲੇ ਸਿੱਖ ਸਨ ਜਿੰਨ੍ਹਾਂ ਨੂੰ ਮੁਗਲ ਸਰਕਾਰ ਨੇ ਸਿੱਖਾਂ ਦੇ ਨੇਤਾ ਦੇ ਰੂਪ ਵਿਚ ਮਾਨਤਾ ਦਿਤੀ ਅਤੇ ਜਿਸ ਨੂੰ ਪੰਥ ਨੇ ''ਨਵਾਬੀ" ਦੇ ਸਤਿਕਾਰ ਨਾਲ ਨਿਵਾਜਿਆ।

ਪ੍ਰਚਲਤ ਮਾਨਤਾਵਾਂ ਅਨੁਸਾਰ ਨਵਾਬ ਕਪੂਰ ਸਿੰਘ ਪਿੰਡ ਫੈਜ਼ਲਪੁਰ (ਜ਼ਿਲਾ ਅੰਮ੍ਰਿਤਸਰ) ਵਿਚ ਵਿਰਕ ਜੱਟ ਸ. ਸਾਧੂ ਸਿੰਘ ਦੇ ਘਰ 1697 ਈ. ਨੂੰ ਜਨਮਿਆਂ। ਪ੍ਰਿੰ. ਸਤਿਬੀਰ ਸਿੰਘ ਅਨੁਸਾਰ ਨਵਾਬ ਕਪੂਰ ਸਿੰਘ ਦਾ ਜਨਮ 1697 ਈ. ਨੂੰ ਪਿੰਡ ਕਾਲੇ ਕੇ ਪਰਗਨਾ ਸ਼ੇਖੂਪੁਰਾ ਵਿਚ ਚੌਧਰੀ ਦਲੀਪ ਸਿੰਘ ਵਿਰਕ ਦੇ ਘਰ ਹੋਇਆ।

ਸਿੱਖੀ ਸਿਦਕ ਅਤੇ ਗੁਰੂ ਘਰ ਦੀ ਸੇਵਾ ਕਪੂਰ ਸਿੰਘ ਨੂੰ ਵਿਰਸੇ ਵਿਚ ਮਿਲੀ।

ਕਪੂਰ ਸਿੰਘ ਦੇ ਬਚਪਨ ਸਬੰਧੀ ਕੋਈ ਵੇਰਵਾ ਨਹੀਂ ਮਿਲਦਾ ਪਰ ਪ੍ਰਿੰ. ਸਤਿਬੀਰ ਸਿੰਘ ਅਨੁਸਾਰ ਕਪੂਰ ਸਿੰਘ ਨੁੰ ਉਸ ਦੇ ਪਿਤਾ ਦਸਮ ਪਾਤਸ਼ਾਹ ਦੇ ਦਰਸ਼ਨਾਂ ਲਈ ਦਮਦਮਾ ਸਾਹਿਬ ਲੈ ਕੇ ਗਏ। ਕਲੀਗਧਰ ਦੀ ਅਸੀਸ ਲਈ ਅਤੇ ਉਹ ਫੈਜ਼ਲਪੁਰਾ 'ਚ ਵਸ ਗਏ।

ਏਥੇ ਜ਼ਕਰੀਆ ਖਾਂ ਵੇਲੇ ਚੈਨ ਨਾਲ ਵੱਸਦੇ 1500 ਸਿੰਘਾਂ ਨੂੰ ਸ਼ਹੀਦ ਕਰ ਦਿਤਾ ਗਿਆ ਤਾਂ ਕਪੂਰ ਸਿੰਘ ਕਿਸੇ ਤਰ੍ਹਾਂ ਅੰਮ੍ਰਿਤਸਰ ਪੁੱਜਾ। ਇਥੇ ਉਸ ਨੇ ਭਾਈ ਮਨੀ ਸਿੰਘ ਕੋਲੋਂ ਅੰਮ੍ਰਿਤ ਛੱਕਿਆ।

ਇਹ ਦੋਵੇਂ ਗੱਲਾਂ ਵਡਿਆਈ ਲਈ ਹੀ ਲਿਖੀਆਂ ਗਈਆਂ ਜਾਪਦੀਆਂ ਹਨ। ਗੁਰੂ ਨੂੰ ਸਮਰਪਤ ਸਿੱਖ ਆਪਣੇ ਬੱਚਿਆਂ ਨੂੰ ਜਨਮ ਸਮੇਂ ਹੀ ਪਾਹੁਲ ਦੀ ਦਾਤ ਦਿੰਦੇ ਹਨ। ਅੰਮ੍ਰਿਤ ਛੱਕਣ ਪਿਛੋਂ ਕਪੂਰ ਸਿੰਘ ਦੀਵਾਨ ਦਰਬਾਰਾ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਿਆ।

1733 ਈਸਵੀ ਤਕ ਦੀਆਂ ਸਰਗਰਮੀਆਂ ਬਾਰੇ ਕੋਈ ਵਿਸ਼ਵਾਸ਼ ਯੋਗ ਜਾਣਕਾਰੀ ਨਹੀਂ ਮਿਲਦੀ। ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਸਮੇਂ ਹੋਏ ਕਤਲਾਮ ਨੇ ਬਹੁਤ ਸਾਰੇ ਸਿੱਖ ਘਰਾਂ ਨੂੰ ਤਬਾਹ ਕਰ ਦਿਤਾ ਸੀ। ਹਕੂਮਤ ਸਿੱਖਾਂ ਦੇ ਪਿਛੇ ਹੱਥ ਧੋ ਕੇ ਪਈ ਹੋਈ ਸੀ। ਬਹੁਤੇ ਸਿੱਖ ਤਾਂ ਸੁਰਖਿਅਤ ਥਾਵਾਂ 'ਤੇ ਚਲੇ ਗਏ ਸਨ ਅਤੇ ਆਪਣੇ ਪਰਿਵਾਰ ਵੀ ਨਾਲ ਲੈ ਗਏ ਸਨ। ਜਿੰਨ੍ਹਾਂ ਨੂੰ ਕੋਈ ਠਾਹਰ ਨਹੀਂ ਮਿਲੀ ਸੀ, ਉਨ੍ਹਾਂ ਜਥੇ ਬਣਾ ਲਏ ਸਨ। ਆਪਣੇ ਗੁਜ਼ਾਰੇ ਲਏ ਉਹ ਲੁੱਟ ਮਾਰ ਵੀ ਕਰਦੇ ਅਤੇ ਉਨ੍ਹਾਂ ਲੋਕਾਂ ਕੋਲੋਂ ਬਦਲੇ ਵੀ ਲੈਂਦੇ ਜਿੰਨ੍ਹਾਂ ਉਨ੍ਹਾਂ ਦੇ ਪਰਿਵਾਰ ਫ਼ੜਾਏ ਸਨ ਅਤੇ ਘਰ ਢੁਆਹੇ ਸਨ। ਸਰਕਾਰੀ ਅਧਿਕਾਰੀ ਵਿਸ਼ੇਸ਼ ਕਰਕੇ ਪਿੰਡਾਂ ਦੇ ਚੌਧਰੀ ਉਨ੍ਹਾਂ ਦੇ ਗੁੱਸੇ ਦਾ ਵਧੇਰੇ ਸ਼ਿਕਾਰ ਹੁੰਦੇ ਸਨ।

ਸਰਕਾਰ ਇੰਨ੍ਹਾਂ ਸਿੱਖਾਂ ਨੂੰ ਕਾਬੂ ਕਰਨ ਦਾ ਬਥੇਰਾ ਯਤਨ ਕਰਦੀ ਸੀ ਪਰ ਸਫ਼ਲਤਾ ਨਹੀਂ ਮਿਲਦੀ ਸੀ। ਜ਼ਕਰੀਆ ਖਾਂ ਨੇ ਸਿੱਖਾਂ ਦਾ ਬੀਜ ਨਾਸ ਕਰਨ ਲਈ ਉਨ੍ਹਾਂ ਦੇ ਸਿਰਾਂ ਤੇ ਇਨਾਮ ਵੀ ਰਖੇ: ਦੱਸ ਪਾਉਣ ਵਾਲੇ ਨੂੰ ਦਸ ਰੁਪੈ, ਫ਼ੜਾਉਣ ਵਾਲੇ ਨੂੰ 25 ਰੁਪੈ, ਸਿਰ ਪੇਸ਼ ਕਰਨ ਵਾਲੇ ਨੂੰ ਸੌ ਰੁਪੈ ਇਨਾਮ ਦਿਤਾ ਜਾਣ ਲਗਾ ਪਰ ਜਿਉਂ ਜਿਉਂ ਸਰਕਾਰੀ ਸਖ਼ਤੀ ਵਧੀ, ਸਿੱਖਾਂ ਦੇ ਹਮਲੇ ਤੇਜ਼ ਹੁੰਦੇ ਗਏ। ਪੰਜਾਬ ਦੀ ਆਰਥਕ ਸਥਿਤੀ ਵੀ ਵਿਗੜਦੀ ਗਈ। ਅਖੀਰ ਨੌਬਤ ਏਥੋਂ ਤਕ ਆ ਗਈ ਕਿ ਲਾਹੌਰ ਦਾ ਸੂਬਾ ਤਿੰਨ ਸਾਲ ਦਿੱਲੀ ਨੂੰ ਬਣਦਾ ਮਾਮਲਾ ਵੀ ਨਹੀਂ ਤਾਰ ਸਕਿਆ।

ਕਹਾਣੀਆਂ ਤਾਂ ਬਹੁਤ ਸਾਰੀਆਂ ਹਨ ਪਰ ਠੀਕ ਗੱਲ ਇਹ ਜਾਪਦੀ ਹੈ ਕਿ ਜ਼ਕਰੀਆ ਖਾਂ ਨੇ ਸਿੱਖਾਂ ਨਾਲ ਪੰਜਾਬ ਦੇ ਅਮਨ ਲਈ ਸੌਦਾ ਕੀਤਾ ਕਿ ਜੇ ਸਿੱਖ ਲੁੱਟ ਮਾਰ ਨਾ ਕਰਨ ਅਤੇ ਸਰਕਾਰੀ ਅਧਿਕਾਰੀਆਂ ਨੂੰ ਤੰਗ ਨਾ ਕਰਨ ਤਾਂ ਸਰਕਾਰ ਉਨ੍ਹਾਂ ਨੂੰ ਜਾਗੀਰ ਦੇ ਸਕਦੀ ਹੈ। ਇਕ ਲੱਖ ਰੁਪੈ ਦੀ ਜਾਗੀਰ ਦੀ ਪੇਸ਼ਕਸ਼ ਲੈ ਕੇ ਸ. ਸਬੇਗ ਸਿੰਘ ਜੰਬਰ ਅੰਮ੍ਰਿਤਸਰ ਆਇਆ ਜਿਥੇ 1733 ਈ. ਦੀ ਵੈਸਾਖੀ ਮਨਾਉਣ ਲਈ ਸਿੱਖ ਇਕੱਤਰ ਹੋਏ ਸਨ।

ਵਿਚਾਰ ਵਟਾਂਦਰੇ ਸਮੇਂ ਥੋੜੀ ਨਾਂਹ ਨੁੱਕਰ ਪਿਛੋਂ ਸਿੱਖਾਂ ਨੇ ਸਰਕਾਰ ਦੀ ਇਸ ਪੇਸ਼ਕਸ਼ ਨੂੰ ਮੰਨ ਲਿਆ। ਸਰਕਾਰ ਨੂੰ ਅਮਨ ਰਖਣ ਦਾ ਵਿਸ਼ਵਾਸ਼ ਦਿਵਾਇਆ ਗਿਆ। ਸਰਕਾਰ ਨੇ ਵੀ ਸਿੱਖਾਂ ਨੁੰ ਅਮਨ ਨਾਲ ਰਹਿਣ ਦੇਣ ਦਾ ਭਰੋਸਾ ਦਿਵਾਇਆ। ਇਸ ਸਮਝੌਤੇ ਪਿਛੋਂ ਸਿੱਖ ਅੰਮ੍ਰਿਤਸਰ ਆ ਕੇ ਵੱਸ ਗਏ।

ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਅਨੰਦਪੁਰ ਦੀਆਂ ਰੌਣਕਾਂ ਅੰਮ੍ਰਿਤਸਰ ਲਗ ਗਈਆਂ। ਸਰਦਾਰਾਂ ਵਿਚ ਅਹੁੱਦੇ ਵੰਡੇ ਗਏ: ਸ੍ਰ. ਕਪੂਰ ਸਿੰਘ ਨੂੰ ਨਵਾਬ ਦਾ ਖਿਤਾਬ ਦਿਤਾ ਗਿਆ ਅਤੇ ਉਹ ਪੰਥ ਦਾ ਜਥੇਦਾਰ ਬਣਿਆਂ। ਭਾਈ ਮਨੀ ਸਿੰਘ ਨੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀਆਂ ਜ਼ਿਮੇਂਵਾਰੀਆਂ ਸੰਭਾਲੀਆਂ, ਗੁਰਬਖਸ਼ ਸਿੰਘ ਨੂੰ ਤੋਪਾਂ ਅਤੇ ਜੰਬੂਰੇ ਦਾ ਚਾਰਜ ਦਿਤਾ ਗਿਆ, ਹਰੀ ਸਿੰਘ ਲੰਗਰ ਦਾ ਜਥੇਦਾਰ ਬਣਿਆਂ ਅਤੇ ਜੱਸਾ ਸਿੰਘ ਆਹਲੂ ਘੋੜਿਆਂ ਦਾ ਵਰਤਾਵਾ ਹੋਇਆ। ਹਰੀ ਸਿੰਘ ਹਜ਼ੂਰੀ, ਦੀਪ ਸਿੰਘ ਸ਼ਹੀਦ, ਜੱਸਾ ਸਿੰਘ ਰਾਮਗੜੀਆ, ਕਰਮ ਸਿੰਘ ਖੱਤਰੀ, ਬੁੱਢਾ ਸਿੰਘ ਸ਼ੁਕਰਚੱਕ, ਭੂਮਾ ਸਿੰਘ, ਗਰਜਾ ਸਿੰਘ ਆਦਿ ਮੁੱਖੀ ਸਲਾਹਕਾਰ ਅਤੇ ਪ੍ਰਬੰਧਕ ਬਣੇ।

ਇਹ ਪ੍ਰਬੰਧ ਅਤੇ ਸਰਕਾਰ ਨਾਲ ਸਮਝੌਤਾ ਲਗਭਗ ਦੋ ਸਾਲ ਤਕ ਚਲਿਆ।

ਇਸ ਸਮੇਂ ਕੁਝ ਵਿਉਹਾਰਕ ਮੁਸ਼ਕਿਲਾਂ ਸਾਹਮਣੇ ਆਈਆਂ: ਸਿੱਖਾਂ ਦੀ ਆਬਾਦੀ ਚੋਖੀ ਵੱਧ ਗਈ। ਇਕ ਥਾਂ ਪ੍ਰਬੰਧ ਕਰਨਾ ਔਖਾ ਹੋ ਗਿਆ। ਖਰਚੇ ਦੀ ਪੂਰਤੀ ਜਗੀਰ ਤੋਂ ਹੋਣੀ ਮੁਸ਼ਕਿਲ ਹੋ ਗਈ। ਇਸ ਦਾ ਹੱਲ ਪੰਥ ਨੂੰ ਦੋ ਹਿੱਸਿਆਂ ਵਿਚ ਵੰਡਣ ਵਿਚ ਨਿਕਲਿਆ।

40 ਵਰ੍ਹਿਆਂ ਤੋਂ ਵਧੇਰੇ ਉਮਰ ਵਾਲੇ ਬੁੱਢਾ ਦਲ ਵਿਚ ਸ਼ਾਮਲ ਹੋ ਗਏ। ਨਵਾਬ ਕਪੂਰ ਸਿੰਘ ਨੂੰ ਇਸ ਦਾ ਜਥੇਦਾਰ ਪ੍ਰਵਾਨ ਕੀਤਾ ਗਿਆ।

ਬਾਕੀ ਦੇ ਸਿੱਖ ਤਰੁਨਾ ਦਲ ਦਾ ਹਿੱਸਾ ਬਣੇ। ਇਸ ਨੂੰ ਪੰਜ ਜਥਿਆਂ ਵਿਚ ਵੰਡਿਆ ਗਿਆ। ਬੁੱਢਾ ਦਲ ਤਾਂ ਅੰਮ੍ਰਿਤਸਰ ਵਿਚ ਰਹਿ ਪਿਆ ਪਰ ਤਰਨਾ ਦਲ ਦੇ ਜਥੇ ਲਾਹੌਰ ਦੇ ਸੂਬੇ ਤੋਂ ਬਾਹਰ ਚਲੇ ਗਏ ਅਤੇ ਆਪਣੇ ਖਰਚੇ ਪਾਣੀ ਲਈ ਲੁੱਟਮਾਰ ਕਰਨ ਲਗੇ।

ਜਦੋਂ ਲਾਹੌਰ ਦੇ ਸੂਬੇਦਾਰ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਬਿਫ਼ਰ ਪਿਆ। ਸਮਝੌਤੇ ਦੀ ਉਲੰਘਣਾ ਹੋਈ ਦੱਸ ਕੇ ਉਸ ਨੇ ਜਾਗੀਰ ਖੋਹ ਲਈ। ਇਸ ਤਰ੍ਹਾਂ ਬੁੱਢਾ ਦਲ ਦਾ ਵੀ ਅੰਮ੍ਰਿਤਸਰ ਰਹਿਣਾ ਔਖਾ ਹੋ ਗਿਆ। ਤੇਰਾਂ ਸਾਲ ਦਾ ਸਮਾਂ ਸਿੱਖਾਂ ਨੇ ਸਰਕਾਰ ਨਾਲ ਟੱਕਰ ਲੈਂਦਿਆਂ, ਖਾਨਾ ਬਦੋਸ਼ਾਂ ਵਰਗਾ ਜੀਵਨ ਜੀਊਂਦਿਆਂ ਬਿਤਾਇਆ।

ਇਸੇ ਦੌਰਾਨ ਛੋਟਾ ਘਲੂਘਾਰਾ (1746 ਈ.) ਵਾਪਰਿਆ, ਵੱਡੀ ਗਿਣਤੀ ਵਿਚ ਸ਼ਹੀਦੀਆਂ ਹੋਈਆਂ ਅਤੇ ਅਬਦਾਲੀ ਦੇ ਹਮਲੇ ਸ਼ੁਰੂ ਹੋਏ। ਅਬਦਾਲੀ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਲਾਹੌਰ ਦੀ ਸਰਕਾਰ ਨੇ (ਮੀਰ ਮੰਨੂੰ ਉਸ ਸਮੇਂ ਸੂਬੇਦਾਰ ਸੀ) ਸਿੱਖਾਂ ਨਾਲ ਫ਼ੇਰ ਸੌਦਾ ਕੀਤਾ।

1748 ਈਸਵੀ ਵਿਚ ਖੋਹੀ ਹੋਈ ਜਾਗੀਰ ਫੇਰ ਬਹਾਲ ਕਰ ਦਿਤੀ ਗਈ। ਸਿੱਖਾਂ ਤੋਂ ਉਮੀਦ ਇਹ ਲਾਈ ਗਈ ਕਿ ਉਹ ਮੀਰ ਮੰਨੂੰ ਦੇ ਦੁਸ਼ਮਣਾਂ ਦਾ ਸਫਾਇਆ ਕਰਨ ਵਿਚ ਸਹਾਇਤਾ ਕਰਨਗੇ। ਮੀਰ ਮੰਨੂੰ ਦੇ ਦੁਸ਼ਮਣਾਂ ਵਿਚ ਅਹਿਮਦ ਸ਼ਾਹ ਅਬਦਾਲੀ ਵੀ ਸ਼ਾਮਲ ਸੀ।

ਇਹ ਪ੍ਰਬੰਧ ਚਾਰ ਸਾਲ ਤਕ ਚਲਿਆ। ਇਸ ਦੌਰਾਨ ਸਿੱਖਾਂ ਨੇ ਕੌੜਾ ਮੱਲ ਦੀ ਸਹਾਇਤਾ ਦੇ ਨਾਂ 'ਤੇ ਮੀਰ ਮੰਨੂੰ ਲਈ ਲਹੂ ਵੀ ਵਹਾਇਆ। ਮੁਲਤਾਨ ਦੀ ਜਿੱਤ ਸਿੱਖਾਂ ਦੇ ਨਾਂ ਹੀ ਲਿਖੀ ਜਾਂਦੀ ਹੈ।

ਇੰਨ੍ਹਾਂ ਚਾਰ ਸਾਲਾਂ (1748-1752 ਈ.) ਦੌਰਾਨ ਸਿੰਘਾਂ ਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਥੇਬੰਦ ਕਰ ਲਿਆ। 1748 ਵਿਚ ਦਲ ਖਾਲਸਾ ਬਣਿਆਂ ਅਤੇ ਮਿਸਲਾਂ ਦੀ ਸਥਾਪਨਾ ਹੋਈ।

ਨਵਾਬ ਕਪੂਰ ਸਿੰਘ ਏਹ ਸਾਰਾ ਸਮਾਂ ਪੰਥ ਦੇ ਜਥੇਦਾਰ ਰਹੇ।

ਮਿਸਲਾਂ ਵਿਚ ਇਕ ਮਿਸਲ ਨਵਾਬ ਕਪੂਰ ਸਿੰਘ ਦੀ ਵੀ ਸੀ ਜਿਸ ਨੂੰ ਫੈਜ਼ਲਪੁਰੀਆ ਜਾਂ ਸਿੰਘ ਪੁਰੀਆ ਮਿਸਲ ਕਿਹਾ ਜਾਂਦਾ ਹੈ। ਗਿਆਨੀ ਗਿਆਨ ਸਿੰਘ ਦਾ ਕਹਿਣਾ ਹੈ ਕਿ ਨਵਾਬ ਕਪੂਰ ਸਿੰਘ ਦੀ ਮਿਸਲ ਨਾਲੋਂ ਕਈ ਹੋਰ ਮਿਸਲਾਂ ਵੱਡੀਆਂ ਅਤੇ ਤਾਕਤਵਰ ਸਨ ਪਰ ਨਵਾਬ ਸਾਹਿਬ ਦੀ ਬਜ਼ੁਰਗੀ ਅਤੇ ਉੱਚੇ ਸੁੱਚੇ ਆਚਰਨ ਕਰਕੇ ਸਾਰਾ ਪੰਥ ਉਨ੍ਹਾਂ ਨੂੰ ਹੀ ਆਗੂ ਮੰਨਦਾ ਸੀ।

ਬਹੁਤੇ ਇਤਿਹਾਸਕਾਰ ਨਵਾਬ ਕਪੂਰ ਸਿੰਘ ਦੀਆਂ ਸਰਗਰਮੀਆਂ ਨੂੰ 1748 ਤੇ ਹੀ ਸਮੇਟ ਦਿੰਦੇ ਹਨ। ''ਵੈਸਾਖੀ (1748 ਈ.) ਨੂੰ ਪੰਥ ਦੀ ਵਾਗ ਡੋਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਨਵਾਬ ਕਪੂਰ ਸਿੰਘ ਨੇ ਆਪਣੇ ਆਪ ਨੂੰ ਧਰਮ ਪ੍ਰਚਾਰ ਵਲ ਲਾ ਲਿਆ।

ਅੱਸੂ ਵਦੀ 9, ਬਿਕ੍ਰਮੀ ਸੰਮਤ 1811 ਮੁਤਾਬਕ 7 ਅਕਤੂਬਰ, 1753 ਨੂੰ ਉਹ ਚਲਾਣਾ ਕਰ ਗਏ।

ਉਨ੍ਹਾਂ ਦਾ ਸਸਕਾਰ ਗੁਰਦੁਆਰਾ ਬਾਬਾ ਅਟੱਲ ਦੇ ਕੋਲ ਕੀਤਾ ਗਿਆ। ਉਥੇ ਉਨ੍ਹਾਂ ਦੀ ਸਮਾਧ ਵੀ ਬਣਾਈ ਗਈ ਜਿਸ ਉਤੇ ''ਸਮਾਧ ਨਵਾਬ ਕਪੂਰ ਸਿੰਘ ਜੀ ਬਹਾਦਰ, ਬਜ਼ੁਰਗ ਮਹਾਰਾਜਾ ਸਾਹਿਬ ਬਹਾਦਰ ਵਾਲੀਏ ਕਪੂਰਥਲਾ" ਉਕਰਿਆ ਗਿਆ ਸੀ। ਇਹ ਸਮਾਧ 12-13 ਅਪਰੈਲ, 1923 ਨੂੰ ਬਿਨਾਂ ਇਸ ਦਾ ਮੱਹਤਵ ਸਮਝੇ ਢਾਹ ਦਿਤੀ ਗਈ।

ਪਰ ਸੋਹਣ ਸਿੰਘ ਸੀਤਲ ਵਰਗੇ ਇਤਿਹਾਸਕਾਰ ਨਵਾਬ ਸਾਹਿਬ ਦੀਆਂ ਸਰਗਰਮੀਆਂ 1764 ਈਸਵੀ ਤਕ ਜਾਰੀ ਰਖਦੇ ਹਨ। ਲਾਹੌਰ ਦੇ ਨਾਇਬ ਸੂਬੇਦਾਰ ਮੋਮਨ ਖਾਂ ਦਾ ਕਤਲ (1754 ਈ.) ਜਲੰਧਰ ਦੇ ਹਾਕਮ ਅਦੀਨਾ ਬੇਗ ਦੀ ਮੌਤ ਪਿਛੋਂ ਉਸ ਦੇ ਪੁੱਤਰ ਹਸਨ ਬੇਗ ਅਤੇ ਦੀਵਾਨ ਬਿਸ਼ਬਰ ਦਾਸ ਦਾ ਸੋਧਿਆ ਜਾਣਾ 1758 ਈ.) ਨਵਾਬ ਕਪੂਰ ਸਿੰਘ ਦੇ ਖਾਤੇ ਵਿਚ ਦਰਜ ਕੀਤਾ ਜਾਂਦਾ ਹੈ।

ਸੀਤਲ ਦਾ ਦਾਅਵਾ ਹੈ ਕਿ 1761 ਵਿਚ ਜਦ ਜੱਸਾ ਸਿੰਘ ਆਹਲੂਵਾਲੀਆ ਨੇ ਲਾਹੌਰ ਤੇ ਕਬਜ਼ਾ ਕਰਕੇ ਖਾਲਸਾਈ ਸਿੱਕਾ ਚਲਾਇਆ ਤਾਂ ਨਵਾਬ ਕਪੂਰ ਸਿੰਘ ਉਸ ਦੇ ਨਾਲ ਸੀ।

ਇੰਝ ਹੀ ਵੱਡੇ ਘਲੂਘਾਰੇ ਸਮੇਂ ਵੀ ਕਪੂਰ ਸਿੰਘ ਬਹਾਦਰੀ ਦੇ ਜੌਹਰ ਦਿਖਾਉਣ ਵਾਲਿਆਂ ਵਿਚ ਸ਼ਾਮਲ ਸੀ।

17 ਨਵੰਬਰ, 1763 ਈ. ਨੂੰ ਹਰਿਮੰਦਰ ਸਾਹਿਬ ਦੀ ਨੀਂਹ ਵੀ ਨਵਾਬ ਕਪੂਰ ਸਿੰਘ ਦੇ ਹੱਥੀਂ ਰਖੀ ਗਈ। ਨਵਾਬ ਸਾਹਿਬ ਨੇ 1764 ਦੀ ਸਰਹਿੰਦ ਦੀ ਲੜ੍ਹਾਈ ਵੀ ਲੜੀ ਅਤੇ ਕਈ ਇਲਾਕੇ ਵੀ ਮੱਲੇ।ਇਸ ਤੋਂ ਪਿਛੋਂ ਹੀ ਉਨ੍ਹਾਂ ਦੀ ਮੌਤ ਹੋਈ।

ਕੁਝ ਵੀ ਹੋਵੇ, ਨਵਾਬ ਕਪੂਰ ਸਿੰਘ ਨੇ ਜਿਸ ਸਿਆਣਪ ਨਾਲ ਸਿੱਖ ਪੰਥ ਦੀ ਵੀਹ ਜਾਂ ਤੀਹ ਸਾਲ ਅਗਵਾਈ ਕੀਤੀ ਅਤੇ ਜਿਸ ਬਹਾਦਰੀ ਨਾਲ ਤੇਗਾਂ ਵਾਹੀਆਂ, ਉਸ ਉਤੇ ਸਿੱਖ ਪੰਥ ਨੂੰ ਮਾਣ ਹੈ।
Back to top Go down
http://sikhism4gurmat.freeforums.org/portal.php
 
ਨਵਾਬ ਕਪੂਰ ਸਿੰਘ ਦਾ ਚਲਾਣਾ
Back to top 
Page 1 of 1
 Similar topics
-
» ਸ਼ਹੀਦ ਭਗਤ ਸਿੰਘ ਦਾ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਲਿਖਿਆ ਖਤ
» ਵਰਤ ਅਤੇ ਗੁਰਮਤਿ-ਹਰਜਿੰਦਰ ਸਿੰਘ ‘ਸਭਰਾ’

Permissions in this forum:You cannot reply to topics in this forum
SIKHS FROM INDIA :: SIKH NEWS :: Sikhi Virsa News-
Jump to: