SIKHS FROM INDIA
waheguru ji.....
SIKHS FROM INDIA
waheguru ji.....
SIKHS FROM INDIA
Would you like to react to this message? Create an account in a few clicks or log in to continue.


A SITE FOR SIKHISM RISE AND IMPROVMENT
 
HomeHome  PortalPortal  Latest imagesLatest images  SearchSearch  RegisterRegister  Log inLog in  

 

 ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ ?

Go down 
2 posters
AuthorMessage
gurmit kaur mit

gurmit kaur mit


Posts : 199
Points : 499
Reputation : 2
Join date : 2012-09-29
Age : 66
Location : new delhi

ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ ? Empty
PostSubject: ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ ?   ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ ? I_icon_minitimeSat Oct 06, 2012 11:12 am

ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ ?????????????
ਅਜ ਸਿੱਖ ਕੌਮ ਵਿੱਚ ਅਖੌਤੀ ਸੰਤਾਂ, ਮਹਾਂਪੁਰਖਾਂ, ਬ੍ਰਹਮਗਿਆਨੀਆਂ ਦਾ ਹੜ੍ਹ ਆ ਗਿਆ ਹੈ। ਹਰ ਬਾਬੇ ਨੇ ਆਪਣਾ ਕੋਈ ਨਾ ਕੋਈ ਡੇਰਾ ਬਣਾਇਆ ਹੋਇਆ ਹੈ। ਕਈਆਂ ਦੇ ਤਾਂ ਕਈ ਕਈ ਡੇਰੇ ਹਨ। ਪੰਜਾਬ ਦਾ ਤਾਂ ਸ਼ਾਇਦ ਕੋਈ ਐਸਾ ਸ਼ਹਿਰ, ਨਗਰ, ਪਿੰਡ ਨਹੀਂ ਹੋਣਾ ਜਿਥੇ ਕਿਸੇ ਐਸੇ ਅਖੌਤੀ ਬਾਬੇ ਦਾ ਡੇਰਾ ਨਾ ਹੋਵੇ। ਇਸ ਲਈ ਅਸੀਂ ਇਨ੍ਹਾਂ ਅਖੌਤੀ ਸੰਤਾ, ...ਬਾਬਿਆਂ ਦੇ ਪਸਾਰੇ ਨੂੰ ਡੇਰਾਵਾਦ ਦੇ ਨਾਂ ਨਾਲ ਸੰਬੋਧਤ ਕਰਦੇ ਹਾਂ। ਅਜ ਸਿੱਖ ਗੁਰਦੁਆਰੇ ਘੱਟ ਅਤੇ ਇਨ੍ਹਾਂ ਡੇਰਿਆਂ ਵਿੱਚ ਵਧੇਰੇ ਜਾਂਦੇ ਹਨ। ਉਹ ਇਨ੍ਹਾਂ ਡੇਰਿਆਂ ਵਿੱਚ ਜਾਣ ਨੂੰ ਹੀ ਗੁਰਦੁਆਰੇ ਜਾਣਾ ਸਮਝਦੇ ਹਨ। ਸਿੱਖ ਕੌਮ ਨੂੰ ਇਹ ਡੇਰਾਵਾਦ ਰੂਪੀ ਖਤਰਨਾਕ ਰੋਗ ਲੱਗ ਗਿਆ ਹੈ। ਬਿਲਕੁਲ ਉਵੇਂ ਜਿਵੇਂ ਕਿਸੇ ਮਨੁੱਖ ਨੂੰ ਕੈਂਸਰ ਦਾ ਰੋਗ ਲੱਗ ਜਾਵੇ, ਤਾਂ ਉਸ ਦਾ ਸ਼ਰੀਰ ਹਰ ਦਿਨ ਨਿਘਰਦਾ ਜਾਂਦਾ ਹੈ, ਅਜ ਸਿੱਖ ਕੌਮ ਵੀ ਹਰ ਦਿਨ ਨਿਘਾਰ ਵੱਲ ਜਾ ਰਹੀ ਹੈ। ਜੇ ਫੌਰਨ ਹੀ ਇਸ ਕੌਮੀ ਰੋਗ ਦਾ ਕੋਈ ਸਾਰਥਕ ਇਲਾਜ ਨਾ ਲਭਿਆ ਗਿਆ ਤਾਂ ਨਤੀਜਾ ਉਹੀ ਹੋ ਸਕਦਾ ਹੈ, ਜੋ ਕੈਂਸਰ ਦੇ ਰੋਗੀ ਦਾ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵੀ ਸਾਨੂੰ ਚੇਤੰਨ ਕਰਦੀ ਹੈ:
“ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥” (ਮਹਲਾ 1, ਪੰਨਾ 417)
“ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥” (ਕਬੀਰ ਜੀ, ਪੰਨਾ 727)
ਵੈਸੇ ਨਾ ਤਾਂ ਅਸੀਂ ਅਗੋਂ ਚੇਤੰਨ ਵਾਲੀ ਗੱਲ ਕੀਤੀ ਹੈ ਅਤੇ ਨਾ ਹੀ ਹਰ ਰੋਜ਼ ਦਿਲ ਖੋਜਣ ਵਾਲੀ। ਇਸ ਵੇਲੇ ਤਾਂ ਪਾਣੀ ਸਿਰੋਂ ਲੰਘ ਚੁੱਕਾ ਹੈ। ਚਲੋ ਹੁਣ ਹੀ ਕੁੱਝ ਗਹਿਰ ਗੰਭੀਰ ਵਿਚਾਰ ਕਰ ਲਈਏ।
ਇਨ੍ਹਾਂ ਡੇਰੇਦਾਰਾਂ ਨੂੰ ਅਕਸਰ ਸੰਤ, ਪੂਰਨ ਸੰਤ, ਮਹੰਤ, ਬਾਬਾ, ਮਹਾਂਪੁਰਖ, ਬ੍ਰਹਮਗਿਆਨੀ ਆਦਿ ਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਆਪਣੇ ਆਪ ਨੂੰ ਹੋਰ ਵੱਡਾ, ਸਤਿਕਾਰਤ ਅਤੇ ਮਹੱਤਵ ਪੂਰਨ ਦਰਸਾਉਣ ਲਈ ਕਈ, ਇਸ ਤੋਂ ਪਹਿਲਾਂ ਆਪਣੇ ਨਾਂ ਨਾਲ 108, 1008 ਆਦਿ ਡਿਗਰੀਆਂ ਵੀ ਜੋੜ ਲੈਂਦੇ ਹਨ। ਮੈਂ ਇੱਕ ਐਸੇ ਹੀ ਨਵੇਂ ਬਣੇ ਅਖੌਤੀ ਸੰਤ, ਜੋ ਆਪਣੇ ਵੱਡੇ ਬਾਬੇ ਦੇ ਮਰਨ ਤੇ, ਕਈ ਹੋਰ ਚੇਲਿਆਂ ਦੇ ਲੜਾਈ ਝਗੜੇ ਤੋਂ ਬਾਅਦ ਬਣੀਆਂ, ਤਿੰਨ ਗੱਦੀਆਂ ਚੋਂ ਇੱਕ ਤੇ ਕਾਬਜ਼ ਹੋਇਆ ਸੀ, ਨੂੰ ਪੁੱਛਿਆ ਕਿ ਤੁਸੀਂ ਆਪਣੇ ਨਾਂ ਨਾਲ ਇਹ ਜੋ 108 ਸ਼ਬਦ ਲਾਉਂਦੇ ਹੋ, ਇਸ ਦਾ ਕੀ ਮਤਲਬ ਹੈ? ਉਹ ਮੇਰੇ ਨੇੜੇ ਜਿਹੇ ਹੋ ਕੇ ਕਹਿਣ ਲੱਗਾ, ਭਾਈ ਸਾਹਿਬ! ਸਾਨੂੰ ਨਹੀਂ ਜੇ ਪਤਾ, ਪਹਿਲਾਂ ਵੱਡੇ ਮਹਾਂਪੁਰਖ ਆਪਣੇ ਨਾਂ ਨਾਲ ਲਾਉਂਦੇ ਸਨ, ਹੁਣ ਅਸੀਂ ਗੱਦੀ ਤੇ ਬੈਠੇ ਹਾਂ, ਅਸੀਂ ਲਾਉਣਾ ਸ਼ੁਰੂ ਕਰ ਦਿੱਤਾ। ਇਹ ਸਾਡੇ ਡੇਰੇ ਦੇ ਮਹਾਂਪੁਰਖਾਂ ਨਾਲ ਪਹਿਲੇ ਤੋਂ ਚਲਿਆ ਆਉਂਦਾ ਹੈ। ਇਹੀ 108, 1008 ਦੇ ਅੰਕ ਹਿੰਦੂ ਕੌਮ ਦੇ ਸਾਧ ਵੀ ਆਪਣੀਆਂ ਡਿਗਰੀਆਂ ਦੇ ਤੌਰ ਤੇ ਵਰਤਦੇ ਹਨ। ਮੈਂ ਇੱਕ ਹਿੰਦੂ ਵਿਦਵਾਨ ਕੋਲੋਂ ਇਸ ਦੀ ਸਪੱਸ਼ਟਤਾ ਲੈਣੀ ਚਾਹੀ, ਤਾਂ ਉਹ ਕਹਿਣ ਲੱਗਾ, ਜੇ ਸਾਰੇ ਵੇਦਾਂ, ਸਿਮ੍ਰਤੀਆਂ, ਸ਼ਾਸਤਰਾਂ ਦਾ ਜੋੜ ਕਰ ਲਈਏ ਤਾਂ ਇਹ ਕੁਲ 108 ਬਣਦਾ ਹੈ, ਸੋ ਜੋ ਆਪਣੇ ਨਾਂ ਨਾਲ 108 ਲਿਖਦਾ ਹੈ, ਉਸ ਦਾ ਭਾਵ ਹੈ ਉਸ ਨੇ ਇਹ ਸਾਰੇ ਗ੍ਰੰਥ ਪੜ੍ਹੇ ਹੋਏ ਹਨ। ਜਦੋਂ ਮੈਂ 1008 ਬਾਰੇ ਪੁਛਿਆ ਤਾਂ ਉਹ ਬੇਵਿਸ਼ਵਾਸੀ ਜਿਹੀ ਨਾਲ ਕਹਿਣ ਲੱਗਾ, ਜੇ ਸਾਰੇ ਧਰਮ ਗ੍ਰੰਥਾਂ ਦਾ ਜੋੜ ਕਰ ਲਈਏ ਤਾਂ ਸ਼ਾਇਦ 1008 ਬਣਦਾ ਹੈ, ਸੋ ਜਿਸ ਨੇ ਸਾਰੇ ਧਰਮ ਗ੍ਰੰਥ ਪੜ੍ਹੇ ਹੋਣ, ਉਹ 1008 ਲਿਖਣ ਦਾ ਅਧਿਕਾਰੀ ਹੋਣਾ ਚਾਹੀਦਾ ਹੈ। ਕੁੱਝ ਵੀ ਕਹਿ ਲਈਏ, ਇਨ੍ਹਾਂ ਅੰਕਾਂ ਦਾ ਸਿੱਖ ਧਰਮ ਨਾਲ ਨੇੜੇ ਤੇੜੇ ਦਾ ਕੋਈ ਸਬੰਧ ਨਹੀਂ, ਇਹ ਕੇਵਲ ਆਪਣੇ ਆਪ ਨੂੰ ਬਹੁਤ ਮਹਾਨ ਦਰਸਾ ਕੇ, ਸਾਧਾਰਨ ਜਨਤਾ ਨੂੰ ਮੂਰਖ ਬਨਾਉਣ ਦਾ ਇੱਕ ਸਾਧਨ ਮਾਤਰ ਹਨ।
ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਸਾਬਤ ਕਰਨ ਲਈ, ਅਕਸਰ ਇਹ ਆਖਿਆ ਜਾਂਦਾ ਹੈ ਕਿ ਗੁਰਬਾਣੀ ਵੀ ਸੰਤ ਦੀ ਬੇਅੰਤ ਮਹਿਮਾ ਦਸਦੀ ਹੈ। ਗੁਰਬਾਣੀ ਦੇ ਭਰਵੇਂ ਪ੍ਰਮਾਣ ਦਿੱਤੇ ਜਾਂਦੇ ਹਨ। ਜਿਵੇਂ:
“ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰੁ॥” {ਗਉੜੀ ਸੁਖਮਨੀ ਮਹਲਾ 5, ਪੰਨਾ 279}
ਪ੍ਰਮਾਣ ਸੁਣਾ ਕੇ ਕਹਿੰਦੇ ਹਨ, ਜੋ ਵਿਅਕਤੀ ਸਾਡੀ ਸ਼ਰਨ ਵਿੱਚ ਆ ਜਾਵੇਗਾ, ਉਸ ਦੇ ਜੀਵਨ ਦਾ ਉਧਾਰ ਹੋ ਜਾਵੇਗਾ।
“ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ॥” (ਰਾਗੁ ਕਾਨੜਾ ਚਉਪਦੇ ਮਹਲਾ 4, ਪੰਨਾ 294)
ਪ੍ਰਮਾਣ ਸੁਣਾਕੇ ਪ੍ਰਚਾਰਦੇ ਹਨ ਕਿ ਸਾਡੇ ਡੇਰੇ ਤੇ ਆਉਣ ਵਾਲਿਆਂ ਦੀ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਲਹਿ ਜਾਂਦੀ ਹੈ, ਅਤੇ
“ਸੰਤ ਰੇਨੁ ਨਿਤਿ ਮਜਨੁ ਕਰੈ॥ ਜਨਮ ਜਨਮ ਕੇ ਕਿਲਬਿਖ ਹਰੈ॥ 1॥” (ਕਾਨੜਾ ਮਹਲਾ 5, ਪੰਨਾ 1300)
ਆਦਿ, ਪ੍ਰਮਾਣ ਸੁਣਾਕੇ ਇਨ੍ਹਾਂ ਦੇ ਚੇਲੇ ਚਾਟੇ ਭੋਲੇ-ਭਾਲੇ ਸਿੱਖਾਂ ਨੂੰ ਇਨ੍ਹਾਂ ਦੇ ਚਰਨਾ ਉਤੇ ਮੱਥੇ ਟੇਕਣ ਲਈ ਪ੍ਰੇਰਦੇ ਹਨ ਅਤੇ ਇਨ੍ਹਾਂ ਠੱਗ ਮਹਾਂਪੁਰਖਾਂ ਦੀ ਚਰਨ ਧੂੜ ਲੈਣ ਲਈ ਉਕਸਾਂਦੇ ਹਨ।
ਅਤੇ ਜੋ ਇਨ੍ਹਾਂ ਦੇ ਪਾਜ ਉਘੇੜਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਸੰਤ ਨਿੰਦਕ ਕਹਿ ਕੇ ਖੂਬ ਭੰਡਿਆ ਜਾਂਦਾ ਹੈ। ਉਸ ਨੂੰ ਮਾੜਾ ਸਾਬਿਤ ਕਰਨ ਲਈ ਵੀ ਸੁਖਮਨੀ ਬਾਣੀ ਦੀ ਇੱਕ ਅਸ਼ਟਪਦੀ ਸਮੇਤ ਗੁਰਬਾਣੀ ਦੇ ਬੇਅੰਤ ਪ੍ਰਮਾਣ ਦਿੱਤੇ ਜਾਂਦੇ ਹਨ। ਜਿਵੇਂ:
“ਸੰਤ ਕਾ ਨਿੰਦਕੁ ਮਹਾ ਅਤਤਾਈ॥ ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ॥ ਸੰਤ ਕਾ ਨਿੰਦਕੁ ਮਹਾ ਹਤਿਆਰਾ॥ ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ॥” {ਗਉੜੀ ਸੁਖਮਨੀ ਮਹਲਾ 5, ਪੰਨਾ 280}
“ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ॥ 1॥” {ਗਉੜੀ ਸੁਖਮਨੀ ਮਹਲਾ 5, ਪੰਨਾ 279}
ਕੌਣ ਸੰਤ ਹੈ ਅਤੇ ਕੌਣ ਨਿੰਦਕ? ਇਹ ਨਿਰਣਾ ਕਰਨ ਲਈ, ਸਭ ਤੋਂ ਪਹਿਲਾਂ ਇਹ ਵੇਖਣਾ ਪਵੇਗਾ ਕਿ ਗੁਰਬਾਣੀ ਦੇ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ, ਬਾਬਾ ਆਦਿ ਸ਼ਬਦ ਕਿਸ ਸੰਧਰਭ ਵਿੱਚ ਅਤੇ ਕਿਸ ਦੇ ਵਾਸਤੇ ਆਏ ਹਨ:
ਸੁਖਮਨੀ ਬਾਣੀ ਦੀ 23ਵੀਂ ਅਸ਼ਟਪਦੀ ਦੀ ਚੌਥੀ ਪਉੜੀ ਵਿੱਚ ਸੰਤ ਦੀ ਬਹੁਤ ਵਡਿਆਈ ਕੀਤੀ ਗਈ ਹੈ। ਇਸ ਨੂੰ ਅਤੇ ਗੁਰਬਾਣੀ ਦੀਆਂ ਕੁੱਝ ਹੋਰ ਪੰਕਤੀਆਂ, ਦਸ ਦਸ ਕੇ ਇਹ ਅਖੌਤੀ ਸੰਤ ਆਪਣੀ ਪੂਜਾ ਕ
Back to top Go down
http://sikhism4gurmat.freeforums.org/portal.php
perminder singh

perminder singh


Posts : 62
Points : 113
Reputation : 1
Join date : 2012-10-03

ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ ? Empty
PostSubject: Re: ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ ?   ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ ? I_icon_minitimeWed Oct 10, 2012 11:22 am

good post waheguru waheguru
Back to top Go down
 
ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ ?
Back to top 
Page 1 of 1
 Similar topics
-
» ਗੁਰਦੁਆਰਾ ਪ੍ਰਬੰਧ ਵਿੱਚ ਵੱਧ ਰਿਹਾ ਭਰਿਸ਼ਟਾਚਾਰ?

Permissions in this forum:You cannot reply to topics in this forum
SIKHS FROM INDIA :: GURMAT SECTION :: Gurmat Lekh-
Jump to: